ਕੰਪਾਲਾ, 20 ਦਸੰਬਰ (ਹਿ.ਸ.)। ਯੂਗਾਂਡਾ ਦੇ ਪੱਛਮੀ ਜ਼ਿਲ੍ਹੇ ਕਾਮਵੇਂਜ ਵਿੱਚ ਇਸਲਾਮਿਕ ਸਟੇਟ ਸਮੂਹ ਨਾਲ ਜੁੜੇ ਅੱਤਵਾਦੀਆਂ ਨੇ ਇੱਕ ਹਮਲੇ ਵਿੱਚ ਘੱਟੋ-ਘੱਟ 10 ਲੋਕਾਂ ਦੀ ਹੱਤਿਆ ਕਰ ਦਿੱਤੀ ਹੈ। ਯੁਗਾਂਡਾ ਦੀ ਫੌਜ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ।
ਯੂਗਾਂਡਾ ਪੀਪਲਜ਼ ਡਿਫੈਂਸ ਫੋਰਸਿਜ਼ ਦੇ ਬੁਲਾਰੇ ਬ੍ਰਿਗੇਡੀਅਰ ਜਨਰਲ ਫੇਲਿਕਸ ਕੁਲਾਇਗਯੇ ਨੇ ਕਿਹਾ ਕਿ ਅਲਾਈਡ ਡੈਮੋਕ੍ਰੇਟਿਕ ਫੋਰਸਿਜ਼ (ਏਡੀਐੱਫ) ਨਾਮਕ ਸੰਗਠਨ ਦੇ ਅੱਤਵਾਦੀਆਂ ਨੇ ਮੰਗਲਵਾਰ ਸਵੇਰੇ ਪਿੰਡ ‘ਤੇ ਹਮਲਾ ਕੀਤਾ। ਨਾਗਰਿਕਾਂ ‘ਤੇ ਹਮਲੇ ਇਹ ਤਾਜ਼ਾ ਹਮਲਾ ਹੈ ਜਿਸ ਲਈ ਏਡੀਐੱਫ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ ਹੈ।
ਏਡੀਐੱਫ ਦੀ ਸਥਾਪਨਾ 1990 ਦੇ ਦਹਾਕੇ ਦੇ ਸ਼ੁਰੂ ਵਿੱਚ ਯੂਗਾਂਡਾ ਦੇ ਮੁਸਲਮਾਨਾਂ ਦੁਆਰਾ ਕੀਤੀ ਗਈ ਸੀ ਜਿਨ੍ਹਾਂ ਨੇ ਦੋਸ਼ ਲਗਾਇਆ ਸੀ ਕਿ 1986 ਤੋਂ ਸੱਤਾ ’ਤੇ ਕਾਬਿਜ਼ ਯੂਗਾਂਡਾ ਦੇ ਰਾਸ਼ਟਰਪਤੀ ਯੋਵੇਰੀ ਮੁਸੇਵੇਨੀ ਦੁਆਰਾ ਉਨ੍ਹਾਂ ਨੂੰ ਦਰਕਿਨਾਰ ਕਰ ਦਿੱਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
