ਤੇਹਰਾਨ, 11 ਦਸੰਬਰ (ਹਿ.ਸ.)। ਪੂਰਬੀ ਈਰਾਨ ਦੇ ਬਿਰਜੰਦ ਵਿਸ਼ੇਸ਼ ਆਰਥਿਕ ਖੇਤਰ ਵਿੱਚ ਸਥਿਤ ਹਾਈਡ੍ਰੋਕਾਰਬਨ ਰਿਫਾਇਨਰੀ ਵਿੱਚ ਐਤਵਾਰ ਨੂੰ ਅੱਗ ਲੱਗਣ ਤੋਂ ਬਾਅਦ ਹੋਏ ਜ਼ਬਰਦਸਤ ਧਮਾਕੇ ਨੇ ਹੜਕੰਪ ਮਚਾ ਦਿੱਤਾ ਹੈ। ਅੱਗ ਨੇ ਰਿਫਾਇਨਰੀ ਦੀਆਂ ਸਾਰੀਆਂ 18 ਸਟੋਰੇਜ ਯੂਨਿਟਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅਜੇ ਤੱਕ ਅੱਗ ਬੁਝਾਈ ਨਹੀਂ ਗਈ ਹੈ। ਇਹ ਖਾਸ ਇਲਾਕਾ ਦੱਖਣੀ ਖੁਰਾਸਾਨ ਸੂਬੇ ਵਿੱਚ ਹੈ।
ਈਰਾਨ ਦੇ ਸਰਕਾਰੀ ਮੀਡੀਆ ਮੁਤਾਬਕ ਇਹ ਛੋਟੀ ਰਿਫਾਇਨਰੀ ਹੈ। ਹਾਦਸੇ ‘ਚ ਅਜੇ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਅਜੇ ਤੱਕ ਨੁਕਸਾਨ ਦਾ ਮੁਲਾਂਕਣ ਨਹੀਂ ਕੀਤਾ ਗਿਆ ਹੈ। ਗਵਰਨਰ ਅਲੀ ਫਜ਼ੇਲੀ ਨੇ ਕਿਹਾ ਕਿ ਅੱਗ ਰਿਫਾਇਨਰੀ ਦੀਆਂ ਸਾਰੀਆਂ 18 ਸਟੋਰੇਜ ਯੂਨਿਟਾਂ ਵਿੱਚ ਫੈਲ ਚੁੱਕੀ ਹੈ। ਇਸ ਕਾਰਨ ਤਿੰਨ ਸਟੋਰੇਜ ਯੂਨਿਟ ਫਟ ਗਏ ਹਨ। ਸਥਿਤੀ ਗੰਭੀਰ ਹੋਣ ਕਾਰਨ ਬਚਾਅ ਟੀਮਾਂ ਅਸਥਾਈ ਤੌਰ ‘ਤੇ ਘਟਨਾ ਸਥਾਨ ਤੋਂ ਹਟ ਗਈਆਂ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
