
ਵਾਸ਼ਿੰਗਟਨ, 29 ਸਤੰਬਰ (ਹਿ. ਸ.)। ਭਾਰਤ ਦੇ ਵਿਦੇਸ਼ ਮੰਤਰੀ ਡਾ. ਐੱਸ. ਜੈਸ਼ੰਕਰ ਨੇ ਆਪਣੀ ਨੌਂ ਦਿਨਾਂ ਦੀ ਅਮਰੀਕਾ ਫੇਰੀ ਦੇ ਆਖਰੀ ਪੜਾਅ ਵਿੱਚ ਅਮਰੀਕਾ ਦੇ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨਾਲ ਮੁਲਾਕਾਤ ਕੀਤੀ। ਡਾ. ਜੈਸ਼ੰਕਰ 22 ਸਤੰਬਰ ਨੂੰ ਨਿਊਯਾਰਕ ਪਹੁੰਚੇ ਸਨ। ਉਹ 30 ਸਤੰਬਰ ਤੱਕ ਦੌਰੇ ’ਤੇ ਹਨ।
ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਐਕਸ ਪੋਸਟ ’ਚ ਲਿਖਿਆ, ‘‘ਅੱਜ ਆਪਣੇ ਦੋਸਤ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੂੰ ਮਿਲ ਕੇ ਬਹੁਤ ਖੁਸ਼ੀ ਹੋਈ। ਜੂਨ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੇਰੀ ਬਾਰੇ ਅਸੀਂ ਵਿਆਪਕ ਚਰਚਾ ਕੀਤੀ। ਇਸਦੇ ਨਾਲ ਹੀ ਗਲੋਬਲ ਡਿਵੈਲਪਮੈਂਟ ’ਤੇ ਨੋਟਾਂ ਦਾ ਆਦਾਨ-ਪ੍ਰਦਾਨ ਵੀ ਕੀਤਾ।
ਇਸ ਤੋਂ ਇਲਾਵਾ ਜੈਸ਼ੰਕਰ ਨੇ ਇੱਥੇ ਕਾਂਗਰਸ ਦੇ ਮੈਂਬਰਾਂ, ਪ੍ਰਸ਼ਾਸਨ, ਕਾਰੋਬਾਰੀ ਅਤੇ ਥਿੰਕ ਟੈਂਕ ਦੇ ਮੁਖੀਆਂ ਨਾਲ ਵੀ ਮੁਲਾਕਾਤ ਕੀਤੀ ਹੈ। ਉਨ੍ਹਾਂ ਕਿਹਾ ਹੈ ਕਿ ਸਾਡੀ ਨਿਯਮਿਤ ਗੱਲਬਾਤ ਭਾਰਤ-ਅਮਰੀਕਾ ਸਬੰਧਾਂ ਨੂੰ ਮਜ਼ਬੂਤ ਬਣਾਉਂਦੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
