ਗਾਜ਼ਾ, 24 ਨਵੰਬਰ (ਹਿ.ਸ.)। ਗਾਜ਼ਾ ਪੱਟੀ ‘ਤੇ ਫਿਲਸਤੀਨ ਦੇ ਅੱਤਵਾਦੀ ਸੰਗਠਨ ਹਮਾਸ ਅਤੇ ਇਜ਼ਰਾਈਲ ਵਿਚਾਲੇ ਚਾਰ ਦਿਨ ਦੀ ਜੰਗਬੰਦੀ ਸਥਾਨਕ ਸਮੇਂ ਮੁਤਾਬਕ ਸਵੇਰੇ 7 ਵਜੇ ਸ਼ੁਰੂ ਹੋ ਗਈ ਹੈ। ਪਰ ਇਸ ਤੋਂ ਕੁਝ ਸਮਾਂ ਪਹਿਲਾਂ ਤੱਕ ਇਜ਼ਰਾਈਲੀ ਸੁਰੱਖਿਆ ਬਲ ਹਮਾਸ ਦੇ ਟਿਕਾਣਿਆਂ ਨੂੰ ਤਬਾਹ ਕਰਨ ਵਿੱਚ ਲੱਗੇ ਰਹੇ। ਇਹ ਜਾਣਕਾਰੀ ਦਿ ਟਾਈਮਜ਼ ਆਫ ਇਜ਼ਰਾਈਲ ਅਤੇ ਦਿ ਯੇਰੂਸ਼ਲਮ ਪੋਸਟ ਦੀਆਂ ਰਿਪੋਰਟਾਂ ਵਿੱਚ ਦਿੱਤੀ ਗਈ ਹੈ।
ਦਿ ਯੇਰੂਸ਼ਲਮ ਪੋਸਟ ਦੇ ਅਨੁਸਾਰ, ਇਜ਼ਰਾਈਲ ਨੇ ਅੱਜ ਸਵੇਰੇ (ਸ਼ੁੱਕਰਵਾਰ) ਤੋਂ ਲਾਗੂ ਹੋਏ ਗਾਜ਼ਾ ਪੱਟੀ ਵਿੱਚ ਚਾਰ ਦਿਨਾਂ ਦੀ ਜੰਗਬੰਦੀ ਤੋਂ ਪਹਿਲਾਂ ਅਲ ਸ਼ਿਫਾ ਹਸਪਤਾਲ ਵਿੱਚ ਹਮਾਸ ਦੀ ਇੱਕ ਸੁਰੰਗ ਅਤੇ ਉਸ ਦਾਖਲ ਹੋਣ ਵਾਲੇ ਸਥਾਨਾਂ ਨੂੰ ਨਸ਼ਟ ਕਰ ਦਿੱਤਾ।
ਦਿ ਟਾਈਮਜ਼ ਆਫ਼ ਇਜ਼ਰਾਈਲ ਦਾ ਕਹਿਣਾ ਹੈ ਕਿ ਅਲ ਸ਼ਿਫਾ ਹਸਪਤਾਲ ਦੇ ਹੇਠਾਂ ਮਿਲੀ ਹਮਾਸ ਦੀ ਸੁਰੰਗ ਨੂੰ ਨਸ਼ਟ ਕਰ ਦਿੱਤਾ। ਇਜ਼ਰਾਈਲੀ ਸੁਰੱਖਿਆ ਬਲਾਂ ਨੇ ਸਵੇਰੇ 7 ਵਜੇ ਤੋਂ ਥੋੜ੍ਹੀ ਦੇਰ ਪਹਿਲਾਂ ਗਾਜ਼ਾ ਪੱਟੀ ਵਿੱਚ ਹਮਾਸ ਦੇ ਟਿਕਾਣਿਆਂ ‘ਤੇ ਤਾਬੜਤੋੜ ਹਮਲੇ ਕੀਤੇ। ਇਸ ਦੌਰਾਨ ਕਈ ਥਾਵਾਂ ‘ਤੇ ਝੜਪਾਂ ਵੀ ਹੋਈਆਂ। ਨਾਲ ਹੀ ਸੁਰੱਖਿਆ ਬਲਾਂ ਨੇ ਗਾਜ਼ਾ ਪੱਟੀ ਉੱਤੇ ਹਵਾਈ ਜਹਾਜ਼ਾਂ ਤੋਂ ਪਰਚੇ ਵੀ ਸੁੱਟੇ ਹਨ, ਜਿਸ ਵਿੱਚ ਲੋਕਾਂ ਨੂੰ ਪੱਟੀ ਦੇ ਉੱਤਰ ਵਿੱਚ ਆਪਣੇ ਘਰਾਂ ਨੂੰ ਵਾਪਸ ਨਾ ਜਾਣ ਦੀ ਚੇਤਾਵਨੀ ਦਿੱਤੀ ਗਈ ਹੈ, ਕਿਉਂਕਿ ਚਾਰ ਦਿਨਾਂ ਦੀ ਜੰਗਬੰਦੀ ਸ਼ੁਰੂ ਹੋਣ ਦੇ ਬਾਵਜੂਦ ਇਹ ਖੇਤਰ ਅਜੇ ਵੀ ਯੁੱਧ ਖੇਤਰ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
