ਗਾਜ਼ਾ ਪੱਟੀ, 01 ਦਸੰਬਰ (ਹਿ. ਸ.)। ਇਜ਼ਰਾਈਲ ਅਤੇ ਫਲਸਤੀਨ ਦੇ ਅੱਤਵਾਦੀ ਸੰਗਠਨ ਹਮਾਸ ਨੇ ਵੀ ਅੱਜ (ਸ਼ੁੱਕਰਵਾਰ) ਨੂੰ ਜੰਗਬੰਦੀ ਨੂੰ ਵਧਾਉਣ ਲਈ ਸਹਿਮਤੀ ਜਤਾਈ ਹੈ। ਇਹ ਜਾਣਕਾਰੀ ਦਿ ਯੇਰੂਸ਼ਲਮ ਟਾਈਮਜ਼ ਅਖਬਾਰ ਨੇ ਅੱਜ ਸਵੇਰੇ ਆਪਣੇ ਐਕਸ ਹੈਂਡਲ ‘ਤੇ ਦਿੱਤੀ ਹੈ।
ਪਰ ਦਿ ਟਾਈਮਜ਼ ਆਫ਼ ਇਜ਼ਰਾਈਲ ਦਾ ਕਹਿਣਾ ਹੈ ਕਿ ਗਾਜ਼ਾ ਜੰਗਬੰਦੀ ਦੇ ਸੰਭਾਵਿਤ ਵਿਸਤਾਰ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ ਕਿਉਂਕਿ ਸਵੇਰੇ 7 ਵਜੇ ਦੀ ਸਮਾਂ ਸੀਮਾ ਨੇੜੇ ਆ ਰਹੀ ਹੈ। ਹਾਲਾਂਕਿ ਇਸ ਅਖਬਾਰ ਨੇ ਮਿਸਰ ਦੇ ਅਧਿਕਾਰੀਆਂ ਦੇ ਹਵਾਲੇ ਨਾਲ ਇਹ ਵੀ ਦਾਅਵਾ ਕੀਤਾ ਹੈ ਕਿ ਦੋਵੇਂ ਧਿਰਾਂ ਅੱਠਵੇਂ ਦਿਨ ਜੰਗਬੰਦੀ ਲਈ ਸਹਿਮਤ ਹੋ ਗਈਆਂ ਹਨ। ਵਰਣਨਯੋਗ ਹੈ ਕਿ ਕਤਰ ਦੀ ਵਿਚੋਲਗੀ ਤੋਂ ਬਾਅਦ 24 ਨਵੰਬਰ ਨੂੰ ਯੁੱਧ ਦੇ 49ਵੇਂ ਦਿਨ ਗਾਜ਼ਾ ਪੱਟੀ ਵਿਚ ਅਸਥਾਈ ਜੰਗਬੰਦੀ ਸ਼ੁਰੂ ਹੋਈ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
