ਵਾਸ਼ਿੰਗਟਨ, 09 ਜਨਵਰੀ (ਹਿ.ਸ.)। ਅਮਰੀਕਾ ਦੇ ਟੈਕਸਾਸ ਸੂਬੇ ਦੇ ਫੋਰਟ ਵਰਥ ਸ਼ਹਿਰ ਦੇ ਸੈਂਡਮੈਨ ਸਿਗਨੇਚਰ ਹੋਟਲ ‘ਚ ਸੋਮਵਾਰ ਦੁਪਹਿਰ ਨੂੰ ਹੋਏ ਧਮਾਕੇ ‘ਚ ਘੱਟੋ-ਘੱਟ 21 ਲੋਕ ਜ਼ਖਮੀ ਹੋ ਗਏ। ਮੰਨਿਆ ਜਾ ਰਿਹਾ ਹੈ ਕਿ ਧਮਾਕਾ ਗੈਸ ਲੀਕ ਹੋਣ ਕਾਰਨ ਹੋਇਆ ਹੈ।
ਨਿਊਯਾਰਕ ਟਾਈਮਜ਼ ਦੀ ਰਿਪੋਰਟ ਮੁਤਾਬਕ ਸੈਂਡਮੈਨ ਸਿਗਨੇਚਰ ਹੋਟਲ ਨੂੰ ਧਮਾਕੇ ਕਾਰਨ ਕਾਫੀ ਨੁਕਸਾਨ ਹੋਇਆ ਹੈ। ਫੋਰਟ ਵਰਥ ਫਾਇਰ ਡਿਪਾਰਟਮੈਂਟ ਦੇ ਬੁਲਾਰੇ ਕ੍ਰੇਗ ਟ੍ਰੋਜਸੇਕ ਨੇ ਇਕ ਨਿਊਜ਼ ਕਾਨਫਰੰਸ ਵਿਚ ਕਿਹਾ ਕਿ ਇਕ ਵਿਅਕਤੀ ਦੀ ਹਾਲਤ ਗੰਭੀਰ ਹੈ। ਏਰੀਅਲ ਫੁਟੇਜ ’ਚ 10 ਮੀਟਰ ਚੌੜੀ ਸੜਕ ‘ਤੇ ਖਿੜਕੀਆਂ ਦੇ ਫਰੇਮ ਅਤੇ ਹੋਰ ਮਲਬਾ ਦਿਖਾਈ ਦੇ ਰਿਹਾ ਹੈ। ਪੁਲਿਸ ਅਤੇ ਅੱਗ ਬੁਝਾਊ ਵਿਭਾਗਾਂ ਨੇ ਗੁਆਂਢ ਵਿੱਚ ਦਾਖਲੇ ‘ਤੇ ਪਾਬੰਦੀ ਲਗਾ ਦਿੱਤੀ ਹੈ ਅਤੇ ਜਾਂਚ ਕਰ ਰਹੇ ਹਨ ਕਿ ਕੀ ਹੋਇਆ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
