ਵਾਸ਼ਿੰਗਟਨ/ਨਵੀਂ ਦਿੱਲੀ, 20 ਜਨਵਰੀ (ਹਿ.ਸ.)। ਵੇਦ ਨੰਦਾ, ਇੱਕ ਭਾਰਤੀ-ਅਮਰੀਕੀ ਕਾਲਮ ਨਵੀਸ ਅਤੇ 2018 ਵਿੱਚ ਪਦਮ ਭੂਸ਼ਣ ਪੁਰਸਕਾਰ ਜੇਤੂ, ਦੀ ਵਿਰਾਸਤ ਦਾ ਸਨਮਾਨ ਕਰਦੇ ਹੋਏ, ਯੂਐੱਸ ਕਾਂਗਰਸ ਨੇ ਇਸ ਹਫ਼ਤੇ ਉਨ੍ਹਾਂ ਨੂੰ ਇੱਕ ਉੱਘੀ ਸ਼ਖਸੀਅਤ ਅਤੇ ਦੋਵਾਂ ਦੇਸ਼ਾਂ ਵਿਚਕਾਰ ਇੱਕ ਪੁਲ ਦੱਸਿਆ। ਨੰਦਾ, ਇੱਕ ਮਸ਼ਹੂਰ ਡੇਨਵਰ ਪੋਸਟ ਕਾਲਮਨਵੀਸ ਅਤੇ ਪ੍ਰੋਫੈਸਰ ਜਿਨ੍ਹਾਂ ਨੇ ਡੇਨਵਰ ਯੂਨੀਵਰਸਿਟੀ ਵਿੱਚ 50 ਸਾਲਾਂ ਤੱਕ ਪੜ੍ਹਾਇਆ, ਦਾ ਇਸ ਮਹੀਨੇ 89 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ ਸੀ।
ਉਨ੍ਹਾਂ ਨੂੰ 2004 ਵਿੱਚ ਭਾਈਚਾਰਕ ਸ਼ਾਂਤੀ ਨਿਰਮਾਣ ਲਈ ‘ਗਾਂਧੀ-ਕਿੰਗ-ਇਕੇਦਾ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਸੀ। ਸਾਂਸਦ ਡਾਇਨਾ ਡੀਗੇਟ ਨੇ ਇਸ ਹਫ਼ਤੇ ਪ੍ਰਤੀਨਿਧੀ ਸਭਾ ਵਿੱਚ ਕਿਹਾ ਪੰਜ ਦਹਾਕਿਆਂ ਤੋਂ ਵੱਧ ਸਮੇਂ ਤੱਕ ਪ੍ਰੋਫੈਸਰ ਨੰਦਾ ਨੇ ਡੇਨਵਰ ਯੂਨੀਵਰਸਿਟੀ ਅਤੇ ਭਾਰਤੀ ਡਾਇਸਪੋਰਾ ਦੇ ਵਿਦਿਆਰਥੀਆਂ ਨੂੰ ਉੱਚਾ ਚੁੱਕਿਆ, ਇੱਕ ਪ੍ਰਸਿੱਧ ਹਸਤੀ ਅਤੇ ਸਾਡੇ ਦੋਵਾਂ ਦੇਸ਼ਾਂ ਵਿਚਕਾਰ ਇੱਕ ਪੁਲ ਬਣੇ। ਡੇਨਵਰ ਪੋਸਟ ਦੇ ਅਨੁਸਾਰ ਨੰਦਾ ਨੇ ਨਿਆਂ ਅਤੇ ਸ਼ਾਂਤੀ ਲਈ ਅਣਥੱਕ ਕੰਮ ਕੀਤਾ। ਭਾਰਤ ਦੀ ਵੰਡ ‘ਤੇ 2017 ਵਿੱਚ ਡੇਨਵਰ ਪੋਸਟ ਲਈ ਜੋ ਲੇਖ ਲਿਖਿਆ ਸੀ, ਸ਼ਾਇਦ ਹੀ ਕੋਈ ਭੁੱਲ ਸਕੇਗਾ। ਹਿੰਦੂ ਸਵੈਮ ਸੇਵਕ ਸੰਘ ਅਮਰੀਕਾ ਖੇਤਰ ਦੇ ਸਾਬਕਾ ਸੰਘ ਆਗੂ ਪ੍ਰੋ. ਵੇਦ ਨੰਦਾ ਦੀ ਮੌਤ 01 ਜਨਵਰੀ, 2024 ਨੂੰ ਡੇਨਵਰ, ਅਮਰੀਕਾ ਵਿੱਚ ਹੋਈ ਸੀ।
ਇਸ ਤੋਂ ਪਹਿਲਾਂ ਭਾਰਤ ਦੀ ਰਾਸ਼ਟਰੀ ਰਾਜਧਾਨੀ ਦਿੱਲੀ ਦੇ ਕਾਂਸਟੀਚਿਊਸ਼ਨ ਕਲੱਬ ਵਿੱਚ 17 ਜਨਵਰੀ ਨੂੰ ਸ਼੍ਰੀ ਵਿਸ਼ਵ ਨਿਕੇਤਨ ਅਤੇ ਅਖਿਲ ਭਾਰਤੀ ਵਿਦਿਆਰਥੀ ਪ੍ਰੀਸ਼ਦ ਵੱਲੋਂ ਪ੍ਰੋ. ਨੰਦਾ ਦੀ ਯਾਦ ਵਿੱਚ ਸਭਾ ਕੀਤੀ ਗਈ। ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਜਗਤ ਪ੍ਰਕਾਸ਼ ਨੱਡਾ ਨੇ ਯਾਦਗਾਰੀ ਸਮਾਗਮ ਵਿੱਚ ਪਹੁੰਚ ਕੇ ਹਿੰਦੂ ਸਵੈਮ ਸੇਵਕ ਸੰਘ ਅਮਰੀਕਾ ਖੇਤਰ ਦੇ ਸਾਬਕਾ ਸੰਘਚਾਲਕ ਪ੍ਰੋ. ਵੇਦ ਨੰਦਾ ਨੂੰ ਸ਼ਰਧਾਂਜਲੀ ਦਿੱਤੀ। ਉਨ੍ਹਾਂ ਸਭਾ ਵਿੱਚ ਹਾਜ਼ਰੀਨ ਨੂੰ ਉਨ੍ਹਾਂ ਦੇ ਜੀਵਨ ਤੋਂ ਪ੍ਰੇਰਨਾ ਲੈਣ ਦੀ ਅਪੀਲ ਕੀਤੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
