ਵਾਸ਼ਿੰਗਟਨ, 03 ਨਵੰਬਰ (ਹਿ.ਸ.)। ਯੂਕ੍ਰੇਨ ਦੇ ਖਿਲਾਫ ਜੰਗ ਵਿੱਚ ਰੂਸ ਦੀ ਮਦਦ ਨੂੰ ਰੋਕਣ ਲਈ ਅਮਰੀਕਾ ਨੇ ਵੀਰਵਾਰ ਨੂੰ ਤੁਰਕੀ, ਚੀਨ ਅਤੇ ਸੰਯੁਕਤ ਅਰਬ ਅਮੀਰਾਤ (ਯੂਏਈ) ਦੀਆਂ 130 ਕੰਪਨੀਆਂ ਅਤੇ ਲੋਕਾਂ ਉੱਤੇ ਪਾਬੰਦੀਆਂ ਲਗਾ ਦਿੱਤੀਆਂ ਹਨ।
ਅਮਰੀਕੀ ਵਿੱਤ ਵਿਭਾਗ ਦੇ ਵਿਦੇਸ਼ੀ ਸੰਪਤੀ ਕੰਟਰੋਲ ਦਫਤਰ ਨੇ ਕਿਹਾ ਹੈ ਕਿ ਤੁਰਕੀ ਦੇ ਨਾਗਰਿਕ ਬਰਕ ਤੁਰਕੇਨ ਅਤੇ ਉਨ੍ਹਾਂ ਦੀਆਂ ਕੰਪਨੀਆਂ ‘ਤੇ ਪਾਬੰਦੀਆਂ ਲਗਾਈਆਂ ਗਈਆਂ ਹਨ। ਬਰਕ ‘ਤੇ ਰੂਸੀ ਖੁਫੀਆ ਏਜੰਸੀ ਨਾਲ ਸਬੰਧ ਰੱਖਣ ਦਾ ਦੋਸ਼ ਹੈ। ਇਸ ਤੋਂ ਇਲਾਵਾ ਚੀਨ ਅਤੇ ਯੂਏਈ ਦੀਆਂ ਕਈ ਕੰਪਨੀਆਂ ‘ਤੇ ਕਥਿਤ ਤੌਰ ‘ਤੇ ਹਵਾਬਾਜ਼ੀ ਉਪਕਰਣ ਅਤੇ ਮਸ਼ੀਨਾਂ ਆਦਿ ਭੇਜਣ ਦਾ ਦੋਸ਼ ਹੈ। ਇਸ ਲਈ ਉਨ੍ਹਾਂ ਵਿਰੁੱਧ ਵੀ ਪਾਬੰਦੀਆਂ ਲਾਈਆਂ ਗਈਆਂ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
