

ਵਾਸ਼ਿੰਗਟਨ, 23 ਨਵੰਬਰ (ਹਿ.ਸ.)। ਅਮਰੀਕਾ ਅਤੇ ਕੈਨੇਡਾ ਨੂੰ ਜੋੜਨ ਵਾਲੇ ਰੇਨਬੋ ਬ੍ਰਿਜ ‘ਤੇ ਕਾਰ ‘ਚ ਹੋਏ ਧਮਾਕੇ ‘ਚ ਦੋ ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਵਿਚਾਲੇ ਆਵਾਜਾਈ ਠੱਪ ਕਰ ਦਿੱਤੀ ਗਈ ਹੈ। ਐੱਫ. ਬੀ. ਆਈ. ਅੱਤਵਾਦੀ ਗਤੀਵਿਧੀ ਨਾਲ ਸਬੰਧਤ ਹੋਣ ਦੇ ਸ਼ੱਕ ਵਿੱਚ ਘਟਨਾ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਧਮਾਕੇ ਤੋਂ ਬਾਅਦ ਸੁਰੱਖਿਆ ਅਧਿਕਾਰੀਆਂ ਨੇ ਇਲਾਕੇ ‘ਚ ਅਮਰੀਕਾ-ਕੈਨੇਡਾ ਦੇ ਚਾਰ ਸਰਹੱਦੀ ਰਸਤੇ ਬੰਦ ਕਰ ਦਿੱਤੇ ਹਨ। ਧਮਾਕੇ ਵਿਚ ਮਰਨ ਵਾਲਿਆਂ ਦੀ ਕੌਮੀਅਤ ਅਜੇ ਸਪੱਸ਼ਟ ਨਹੀਂ ਹੈ। ਇਕ ਸੀਨੀਅਰ ਅਮਰੀਕੀ ਸੁਰੱਖਿਆ ਅਧਿਕਾਰੀ ਨੇ ਦੱਸਿਆ ਕਿ ਕਾਰ ਅਮਰੀਕਾ ਤੋਂ ਆ ਰਹੀ ਸੀ। ਬਾਰਡਰ ਕ੍ਰਾਸਿੰਗ ‘ਤੇ ਕਸਟਮ ਸਟੇਸ਼ਨ ਨਾਲ ਟਕਰਾਉਣ ਤੋਂ ਬਾਅਦ ਗੱਡੀ ‘ਚ ਧਮਾਕਾ ਹੋ ਗਿਆ।
ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫ. ਬੀ. ਆਈ.) ਨੇ ਇੱਕ ਬਿਆਨ ਵਿੱਚ ਕਿਹਾ ਕਿ ਸਥਿਤੀ ਬਹੁਤ ਅਸਥਿਰ ਹੈ। ਐੱਫ. ਬੀ. ਆਈ. ਇਸ ਜਾਂਚ ਵਿੱਚ ਸਥਾਨਕ, ਰਾਜ ਅਤੇ ਸੰਘੀ ਏਜੰਸੀਆਂ ਨਾਲ ਤਾਲਮੇਲ ਕਰ ਰਹੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
