ਸਿਡਨੀ, 08 ਨਵੰਬਰ। ਆਸਟ੍ਰੇਲੀਆ ਦੀਆਂ ਸਭ ਤੋਂ ਵੱਡੀਆਂ ਦੂਰਸੰਚਾਰ ਕੰਪਨੀਆਂ ‘ਚੋਂ ਇਕ ‘ਸਿੰਗਟੇਲ ਓਪਟਸ ਪੀਟੀਆਈ ਲਿਮਟਿਡ’ (ਔਪਟਸ) ਦੀ ਸੇਵਾ ‘ਚ ਵਿਘਨ ਪਿਆ ਗਿਆ ਹੈ। ਇਸ ਕਾਰਨ ਇੱਕ ਕਰੋੜ ਤੋਂ ਵੱਧ ਖਪਤਕਾਰ ਇੰਟਰਨੈੱਟ ਅਤੇ ਫ਼ੋਨ ਸੇਵਾਵਾਂ ਤੋਂ ਵਾਂਝੇ ਹਨ।
ਮੀਡੀਆ ਰਿਪੋਰਟਾਂ ਦੇ ਅਨੁਸਾਰ ਔਪਟਸ ਨੇ ਮੰਨਿਆ ਕਿ ਇਲੈਕਟ੍ਰਾਨਿਕ ਭੁਗਤਾਨ ਪ੍ਰਣਾਲੀ ਕ੍ਰੈਸ਼ ਹੋ ਗਈ ਸੀ ਅਤੇ ਫੋਨ ਲਾਈਨਾਂ ਵਿੱਚ ਵਿਘਨ ਪਿਆ। ਕੰਪਨੀ ਦੇ ਮੁੱਖ ਕਾਰਜਕਾਰੀ ਕੈਲੀ ਬੇਅਰ ਰੋਸਮਾਰਿਨ ਨੇ ਕਿਹਾ ਕਿ ਅਜੇ ਤੱਕ ਅਜਿਹਾ ਕੋਈ ਸੰਕੇਤ ਨਹੀਂ ਮਿਲਿਆ ਹੈ ਕਿ ਰੁਕਾਵਟ ਕਿਸੇ ਹੈਕਿੰਗ ਜਾਂ ਸਾਈਬਰ ਹਮਲੇ ਦਾ ਨਤੀਜਾ ਹੈ।
ਉਨ੍ਹਾਂ ਕਿਹਾ ਹੈ ਕਿ ਸਾਡੀ ਟੀਮ ਸੇਵਾ ਨੂੰ ਸੁਚਾਰੂ ਬਣਾਉਣ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਸੇਵਾ ਜਲਦੀ ਹੀ ਬਹਾਲ ਹੋਣ ਦੀ ਉਮੀਦ ਹੈ। ਆਸਟ੍ਰੇਲੀਆਈ ਸਰਕਾਰ ਨੇ ਕਿਹਾ ਹੈ ਕਿ ਕੰਪਨੀ ਦੇ ਮੋਬਾਈਲ ਫੋਨ, ਲੈਂਡਲਾਈਨ ਅਤੇ ਬ੍ਰਾਡਬੈਂਡ ਇੰਟਰਨੈੱਟ ਸੇਵਾਵਾਂ ਵੱਡੇ ਪੱਧਰ ‘ਤੇ ਪ੍ਰਭਾਵਿਤ ਹੋਈਆਂ ਹਨ।
