ਮੁੰਬਈ, 30 ਨਵੰਬਰ (ਹਿ. ਸ.)। ਮਨੋਰੰਜਨ ਜਗਤ ਦੀ ‘ਡਰਾਮਾ ਕਵੀਨ’ ਕਹੀ ਜਾਣ ਵਾਲੀ ਅਦਾਕਾਰਾ ਰਾਖੀ ਸਾਵੰਤ ਇੱਕ ਵਾਰ ਫਿਰ ਸੁਰਖੀਆਂ ‘ਚ ਹੈ। ਹਮੇਸ਼ਾ ਕਿਸੇ ਨਾ ਕਿਸੇ ਕਾਰਨ ਸੁਰਖੀਆਂ ‘ਚ ਰਹਿਣ ਵਾਲੀ ਰਾਖੀ ਸਾਵੰਤ ਹੁਣ ਇਕ ਵਾਰ ਫਿਰ ਆਪਣੇ ਸਾਬਕਾ ਪਤੀ ਆਦਿਲ ਖਾਨ ਦੁਰਾਨੀ ਕਾਰਨ ਸੁਰਖੀਆਂ ‘ਚ ਹੈ। ਰਾਖੀ ਨੂੰ ਆਪਣੇ ਸਾਬਕਾ ਪਤੀ ਆਦਿਲ ਖਾਨ ਦੁਰਾਨੀ ਦੇ ਮਾਮਲੇ ‘ਚ ਮੁੰਬਈ ਦੀ ਸੈਸ਼ਨ ਕੋਰਟ ਤੋਂ ਰਾਹਤ ਮਿਲੀ ਹੈ।
ਰਾਖੀ ਸਾਵੰਤ ਅਤੇ ਉਨ੍ਹਾਂ ਦੇ ਸਾਬਕਾ ਪਤੀ ਆਦਿਲ ਖਾਨ ਦੁਰਾਨੀ ਵਿਚਕਾਰ ਪਿਛਲੇ ਕੁਝ ਸਮੇਂ ਤੋਂ ਦਰਾਰ ਚੱਲ ਰਹੀ ਹੈ। ਕੁਝ ਦਿਨ ਪਹਿਲਾਂ ਇੱਕ ਨਿੱਜੀ ਵੀਡੀਓ ਲੀਕ ਮਾਮਲੇ ਵਿੱਚ ਅਦਾਕਾਰਾ ਰਾਖੀ ਸਾਵੰਤ ਦਾ ਨਾਮ ਸਾਹਮਣੇ ਆਇਆ ਸੀ। ਆਦਿਲ ਖਾਨ ਦੁਰਾਨੀ ਨੇ ਰਾਖੀ ਸਾਵੰਤ ‘ਤੇ ਉਨ੍ਹਾਂ ਦੇ ਨਿੱਜੀ ਵੀਡੀਓ ਲੀਕ ਕਰਨ ਦਾ ਦੋਸ਼ ਲਗਾਇਆ ਸੀ। ਇਸ ਮਾਮਲੇ ਦੀ ਸੁਣਵਾਈ ਅਦਾਲਤ ਵਿੱਚ ਚੱਲ ਰਹੀ ਸੀ। ਬੁੱਧਵਾਰ ਨੂੰ ਹੋਈ ਸੁਣਵਾਈ ‘ਚ ਮੁੰਬਈ ਸੈਸ਼ਨ ਕੋਰਟ ਨੇ ਅਭਿਨੇਤਰੀ ਨੂੰ ਗ੍ਰਿਫਤਾਰੀ ਤੋਂ ਅੰਤਰਿਮ ਰਾਹਤ ਦਿੱਤੀ।
ਇਸ ਤੋਂ ਪਹਿਲਾਂ ਰਾਖੀ ਸਾਵੰਤ ਨੇ ਵੀ ਆਦਿਲ ਖਾਨ ‘ਤੇ ਘਰੇਲੂ ਹਿੰਸਾ ਦਾ ਦੋਸ਼ ਲਗਾਇਆ ਸੀ। ਰਾਖੀ ਦੀ ਸ਼ਿਕਾਇਤ ਤੋਂ ਬਾਅਦ ਮੁੰਬਈ ਪੁਲਿਸ ਨੇ ਆਦਿਲ ਨੂੰ ਗ੍ਰਿਫਤਾਰ ਕਰ ਲਿਆ ਸੀ। ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਆਦਿਲ ਨੇ ਰਾਖੀ ਖਿਲਾਫ ਸ਼ਿਕਾਇਤ ਦਰਜ ਕਰਵਾਈ ਅਤੇ ਕਿਹਾ ਕਿ ਰਾਖੀ ਨੇ ਉਨ੍ਹਾਂ ਦੇ ਨਿੱਜੀ ਵੀਡੀਓਜ਼ ਲੀਕ ਕੀਤੇ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
