ਮੁੰਬਈ, 10 ਦਸੰਬਰ (ਹਿ. ਸ.)। ਰਣਬੀਰ ਕਪੂਰ ਸਟਾਰਰ ਫਿਲਮ ‘ਐਨੀਮਲ’ ਨੇ ਬਾਕਸ ਆਫਿਸ ‘ਤੇ ਧਮਾਲ ਮਚਾ ਰੱਖੀ ਹੈ। ਫਿਲਮ ਦੇਖਣ ਲਈ ਦਰਸ਼ਕ ਸਿਨੇਮਾਘਰਾਂ ‘ਚ ਪਹੁੰਚ ਰਹੇ ਹਨ। ਫਿਲਮ ਨੂੰ ਦਰਸ਼ਕਾਂ ਵੱਲੋਂ ਸਕਾਰਾਤਮਕ ਹੁੰਗਾਰਾ ਮਿਲ ਰਿਹਾ ਹੈ। ਫਿਲਮ ਨੇ ਨੌਂ ਦਿਨਾਂ ਵਿੱਚ ਦੇਸ਼ ਭਰ ਵਿੱਚ 398.53 ਕਰੋੜ ਰੁਪਏ ਅਤੇ ਦੁਨੀਆ ਭਰ ਵਿੱਚ 600 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਫਿਲਮ ਨੇ ਪਹਿਲੇ ਦਿਨ 63 ਕਰੋੜ ਦੀ ਕਮਾਈ ਕੀਤੀ ਸੀ। ਨੌਂ ਦਿਨਾਂ ਬਾਅਦ ਵੀ ਇਹ ਫਿਲਮ ਬਾਕਸ ਆਫਿਸ ‘ਤੇ ਆਪਣੀ ਪਕੜ ਬਣਾਈ ਰੱਖਣ ‘ਚ ਕਾਮਯਾਬ ਰਹੀ ਹੈ ਅਤੇ ਵੱਡੀ ਕਮਾਈ ਕੀਤੀ ਹੈ।
ਇੰਡਸਟਰੀ ਟ੍ਰੈਕਰ ”ਸੈਕਨਿਲਕ” ਦੀ ਰਿਪੋਰਟ ਮੁਤਾਬਕ ”ਐਨੀਮਲ” ਨੇ ਨੌਵੇਂ ਦਿਨ ਕਰੀਬ 37 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਇਸ ਫਿਲਮ ਦਾ ਕੁਲ ਕਲੈਕਸ਼ਨ 398.53 ਕਰੋੜ ਹੋ ਗਿਆ ਹੈ। ਇਸ ਨਾਲ ਫਿਲਮ ਹੁਣ 400 ਕਰੋੜ ਦੇ ਕਲੱਬ ‘ਚ ਸ਼ਾਮਲ ਹੋਣ ਤੋਂ ਮਹਿਜ਼ 1.5 ਕਰੋੜ ਰੁਪਏ ਦੂਰ ਹੈ।
”ਐਨੀਮਲ” ਨੂੰ ਲੈ ਕੇ ਦਰਸ਼ਕਾਂ ”ਚ ਕਾਫੀ ਕ੍ਰੇਜ਼ ਹੈ। ਸ਼ਾਹਰੁਖ ਖਾਨ ਦੀਆਂ ਦੋਵੇਂ ਫਿਲਮਾਂ ‘ਜਵਾਨ’ ਅਤੇ ‘ਪਠਾਨ’ ਨੇ ਇਕੱਠੇ 2200 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ”ਐਨੀਮਲ” ਲਈ ਇੰਨੀ ਕਮਾਈ ਕਰਨਾ ਸੰਭਵ ਨਹੀਂ ਹੈ ਪਰ ”ਐਨੀਮਲ” ਇਨ੍ਹਾਂ ਫਿਲਮਾਂ ”ਚੋਂ ਇਕ ਦਾ ਰਿਕਾਰਡ ਜ਼ਰੂਰ ਤੋੜ ਸਕਦੀ ਹੈ। ਫਿਲਮ ”ਐਨੀਮਲ” ”ਚ ਰਣਬੀਰ ਦੇ ਨਾਲ-ਨਾਲ ਰਸ਼ਮਿਕਾ ਮੰਦਾਨਾ, ਅਨਿਲ ਕਪੂਰ, ਬੌਬੀ ਦਿਓਲ, ਸ਼ਕਤੀ ਕਪੂਰ, ਤ੍ਰਿਪਤੀ ਡਿਮਰੀ ਵੀ ਮੁੱਖ ਭੂਮਿਕਾਵਾਂ ”ਚ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
