ਮੁੰਬਈ, 26 ਦਸੰਬਰ (ਹਿ. ਸ.)। ਬਾਲੀਵੁੱਡ ਕਿੰਗ ਸ਼ਾਹਰੁਖ ਖਾਨ ਦੀ ਫਿਲਮ ‘ਡੰਕੀ’ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਏ ਪੰਜ ਦਿਨ ਹੋ ਗਏ ਹਨ। ਸ਼ਾਹਰੁਖ ਖਾਨ ਸਟਾਰਰ ਇਹ ਫਿਲਮ 21 ਦਸੰਬਰ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ। ‘ਪਠਾਨ’ ਅਤੇ ‘ਜਵਾਨ’ ਤੋਂ ਬਾਅਦ ਸ਼ਾਹਰੁਖ ਖਾਨ ਦੀ ਇਹ ਸਾਲ ਦੀ ਤੀਜੀ ਫਿਲਮ ਹੈ। ਸ਼ਾਹਰੁਖ ਦੀਆਂ ਦੋ ਫਿਲਮਾਂ ਦੇ ਮੁਕਾਬਲੇ ‘ਡੰਕੀ’ ਨੂੰ ਓਨੀ ਸਫਲਤਾ ਨਹੀਂ ਮਿਲੀ ਹੈ, ਫਿਰ ਵੀ ਫਿਲਮ ਬਾਕਸ ਆਫਿਸ ‘ਤੇ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ‘ਡੰਕੀ’ ਨੇ ਪੰਜ ਦਿਨਾਂ ‘ਚ ਬਾਕਸ ਆਫਿਸ ‘ਤੇ 128.13 ਕਰੋੜ ਅਤੇ ਦੁਨੀਆ ਭਰ ‘ਚ 200 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ ਹੈ।
ਸੈਕਨਿਲਕ ਦੀ ਰਿਪੋਰਟ ਮੁਤਾਬਕ ਪੰਜਵੇਂ ਦਿਨ ‘ਡੰਕੀ’ ਦੀ ਕਮਾਈ ‘ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ਸੋਮਵਾਰ ਨੂੰ ਫਿਲਮ ਨੇ 22.50 ਕਰੋੜ ਦੀ ਕਮਾਈ ਕੀਤੀ ਹੈ। ਫਿਲਮ ‘ਡੰਕੀ’ ਨੇ ਪਹਿਲੇ ਦਿਨ 30 ਕਰੋੜ ਦੀ ਬੰਪਰ ਓਪਨਿੰਗ ਕੀਤੀ ਸੀ। ‘ਸਾਲਾਰ’ ਦੀ ਰਿਲੀਜ਼ ਦੇ ਦੂਜੇ ਦਿਨ ‘ਡੰਕੀ’ ਦੀ ਕਮਾਈ ‘ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ ਹੈ। ‘ਡੰਕੀ’ ਨੇ ਦੂਜੇ ਦਿਨ 20.12 ਕਰੋੜ, ਤੀਜੇ ਦਿਨ 25.61 ਕਰੋੜ ਅਤੇ ਚੌਥੇ ਦਿਨ 31.50 ਕਰੋੜ ਰੁਪਏ ਦੀ ਕਮਾਈ ਕੀਤੀ। ਰਾਜਕੁਮਾਰ ਹਿਰਾਨੀ ਦੁਆਰਾ ਨਿਰਦੇਸ਼ਤ ਇਸ ਫਿਲਮ ਵਿੱਚ ਸ਼ਾਹਰੁਖ ਖਾਨ ਦੇ ਨਾਲ ਤਾਪਸੀ ਪੰਨੂ ਮੁੱਖ ਭੂਮਿਕਾ ਵਿੱਚ ਹਨ। ਫਿਲਮ ਉਨ੍ਹਾਂ ਲੋਕਾਂ ਦੀ ਕਹਾਣੀ ਨੂੰ ਦਰਸਾਉਂਦੀ ਹੈ ਜੋ ਪੈਸੇ ਕਮਾਉਣ ਲਈ ਵਿਦੇਸ਼ ਜਾਣਾ ਚਾਹੁੰਦੇ ਹਨ। ਕਹਾਣੀ ਪੰਜਾਬ ਤੋਂ ਪ੍ਰੇਰਿਤ ਹੈ ਅਤੇ ਸ਼ਾਹਰੁਖ ਨਾਲ ਰਾਜਕੁਮਾਰ ਹਿਰਾਨੀ ਦਾ ਇਹ ਪਹਿਲਾ ਪ੍ਰੋਜੈਕਟ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
