ਮੁੰਬਈ, 17 ਅਕਤੂਬਰ (ਹਿ. ਸ.)। ਬਾਲੀਵੁੱਡ ‘ਚ ਵੱਖ-ਵੱਖ ਵਿਸ਼ਿਆਂ ‘ਤੇ ਲਗਾਤਾਰ ਫਿਲਮਾਂ ਦੇਣ ਵਾਲੇ ਨਿਰਦੇਸ਼ਕ ਇਮਤਿਆਜ਼ ਅਲੀ ਨੇ ਅੱਜ ਇੰਡਸਟਰੀ ‘ਚ ਆਪਣੀ ਖਾਸ ਜਗ੍ਹਾ ਬਣਾ ਲਈ ਹੈ। ਇਮਤਿਆਜ਼ ‘ਲਵ ਆਜ ਕਲ’, ‘ਜਬ ਵੀ ਮੈਟ’, ‘ਰਾਕਸਟਾਰ’, ‘ਤਮਾਸ਼ਾ’ ਵਰਗੀਆਂ ਫਿਲਮਾਂ ਨਾਲ ਫਿਲਮ ਨਿਰਮਾਤਾ ਦੇ ਰੂਪ ‘ਚ ਉਭਰੇ ਪਰ ਉਨ੍ਹਾਂ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਇਕ ਅਭਿਨੇਤਾ ਦੇ ਤੌਰ ‘ਤੇ ਕੀਤੀ।
ਇਮਤਿਆਜ਼ ਨੇ ਅਨੁਰਾਗ ਕਸ਼ਯਪ ਦੀ ਬਲੈਕ ਫ੍ਰਾਈਡੇ ਵਿੱਚ ਯਾਕੂਬ ਮੇਮਨ ਦੀ ਭੂਮਿਕਾ ਨਿਭਾਈ ਸੀ। ਹਾਲ ਹੀ ‘ਚ ਦਿੱਤੇ ਇੰਟਰਵਿਊ ‘ਚ ਇਮਤਿਆਜ਼ ਨੇ ਇਸ ਫਿਲਮ ‘ਚ ਕੰਮ ਕਰਨ ਦੀ ਅਸਲ ਵਜ੍ਹਾ ਦੱਸੀ ਹੈ। ਹਾਲ ਹੀ ‘ਚ ਇਮਤਿਆਜ਼ ਅਲੀ ਨੇ ਖੁਲਾਸਾ ਕੀਤਾ ਕਿ ਫਿਲਮ ‘ਬਲੈਕ ਫ੍ਰਾਈਡੇ’ ‘ਚ ਕੰਮ ਕਰਨਾ ਉਨ੍ਹਾਂ ਦੀ ਜ਼ਿੰਦਗੀ ਦੀ ਸਭ ਤੋਂ ਵੱਡੀ ਗਲਤੀ ਸੀ। ਇਮਤਿਆਜ਼ ਨੇ ਕਿਹਾ, ਜਦੋਂ ਤੁਸੀਂ ਛੋਟੇ ਹੁੰਦੇ ਹੋ ਅਤੇ ਤੁਸੀਂ ਬਹੁਤ ਸਾਰੀਆਂ ਗਲਤੀਆਂ ਕਰਦੇ ਹੋ, ਤਾਂ ਉਨ੍ਹਾਂ ਵਿੱਚੋਂ ਇੱਕ ਸੀ ਅਨੁਰਾਗ ਕਸ਼ਯਪ ਦੀ ਸਲਾਹ ਨੂੰ ਦਿਲੋਂ ਲੈਣਾ। ਉਸ ਸਮੇਂ ਅਸੀਂ ਇੱਕ ਹੀ ਬਿਲਡਿੰਗ ਵਿੱਚ ਇਕੱਠੇ ਰਹਿੰਦੇ ਸੀ ਅਤੇ ਇਸ ਕਾਰਨ ਅਸੀਂ ਇੱਕ ਦੂਜੇ ਦੇ ਕੰਮ ’ਤੇ ਵੀ ਧਿਆ ਦਿੰਦੇ ਸੀ। ਅਜੇ ਤੱਕ ਇਸ ਗੱਲ ਦਾ ਜਵਾਬ ਨਹੀਂ ਹੈ ਕਿ ਉਨ੍ਹਾਂ ਮੈਨੂੰ ਯਾਕੂਬ ਮੇਮਨ ਦੀ ਭੂਮਿਕਾ ਨਿਭਾਉਣ ਦਾ ਸੁਝਾਅ ਕਿਉਂ ਦਿੱਤਾ।
ਇਮਤਿਆਜ਼ ਨੇ ਅੱਗੇ ਕਿਹਾ, “ਅਨੁਰਾਗ ਮੇਰਾ ਮਜ਼ਾਕ ਉਡਾ ਰਹੇ ਸੀ। ਉਹ ਮਜ਼ਾਕ ’ਚ ਕਿਹਾ ਕਰਦੇ ਸੀ ਕਿ ਮੈਂ ਤੁਹਾਡੇ ਲਈ ਆਪਣੀ ਜਾਨ ਦੇ ਸਕਦਾ ਹਾਂ, ਪਰ ਤੁਸੀਂ ਮੇਰੇ ਲਈ ਕੋਈ ਰੋਲ ਨਹੀਂ ਨਿਭਾ ਸਕਦੇ। ਉਨ੍ਹਾਂ ਨੇ ਇੰਨੀ ਵਧੀਆ ਅਦਾਕਾਰੀ ਕਰਕੇ ਮੇਰੇ ਤੋਂ ਕੰਮ ਲੈ ਲਿਆ। ਉਸ ਸਮੇਂ ਅਨੁਰਾਗ ਖੁਦ ਐਕਟਿੰਗ ‘ਚ ਆਪਣੀ ਕਿਸਮਤ ਅਜ਼ਮਾ ਰਹੇ ਸਨ। ਇਮਤਿਆਜ਼ ਅਲੀ ਹੁਣ ਮਸ਼ਹੂਰ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ‘ਤੇ ਬਾਇਓਪਿਕ ਲੈ ਕੇ ਆ ਰਹੇ ਹਨ। ਇਸ ਫਿਲਮ ‘ਚ ਦਿਲਜੀਤ ਦੋਸਾਂਝ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ ਅਤੇ ਇਸ ਫਿਲਮ ਦਾ ਸੰਗੀਤ ਏ. ਆਰ. ਰਹਿਮਾਨ ਨੇ ਤਿਆਰ ਕੀਤਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
