ਮੁੰਬਈ, 22 ਦਸੰਬਰ (ਹਿ. ਸ.)। ਫਿਲਮ ਸੀਰੀਜ਼ ‘ਫਾਸਟ ਐਂਡ ਫਿਊਰੀਅਸ’ ਨਾਲ ਮਸ਼ਹੂਰ ਹਾਲੀਵੁੱਡ ਐਕਟਰ ਵਿਨ ਡੀਜਲ ਇਨ੍ਹੀਂ ਦਿਨੀਂ ਵਿਵਾਦ ‘ਚ ਘਿਰੇ ਹੋਏ ਹਨ। ਵਿਨ ਡੀਜਲ ਦੀ ਸਾਬਕਾ ਕੋ-ਸਟਾਰ ਅਸਟਾ ਜੌਹਨਸਨ ਨੇ ਦੋਸ਼ ਲਾਇਆ ਹੈ ਕਿ 2010 ਵਿੱਚ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਹੋਇਆ ਸੀ। ਵਿਨ ਡੀਜਲ ਦੇ ਖਿਲਾਫ ਲਾਸ ਏਂਜਲਸ ਕੋਰਟ ‘ਚ ਵੀ ਮੁਕੱਦਮਾ ਦਾਇਰ ਕੀਤਾ ਗਿਆ ਹੈ। 2010 ਵਿੱਚ, ਵਿਨ ਡੀਜਲ ਅਤੇ ਅਸਟਾ ਜਾਨਸਨ ਨੇ ਫਿਲਮ ਫਾਸਟ ਫਾਈਵ ਲਈ ਇਕੱਠੇ ਕੰਮ ਕੀਤਾ। ਪੀੜਤਾ ਨੇ ਸ਼ਿਕਾਇਤ ਵਿੱਚ ਦਾਅਵਾ ਕੀਤਾ ਹੈ ਕਿ ਅਟਲਾਂਟਾ ਦੇ ਇੱਕ ਹੋਟਲ ਵਿੱਚ ਸ਼ੂਟਿੰਗ ਦੌਰਾਨ ਉਨ੍ਹਾਂ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ।
ਲਾਸ ਏਂਜਲਸ ਦੀ ਇਕ ਅਦਾਲਤ ਵਿਚ ਦਾਇਰ ਸ਼ਿਕਾਇਤ ਮੁਤਾਬਕ ਵਿਨ ਡੀਜਲ ਨੇ ਇਕ ਹੋਟਲ ਵਿਚ ਅਸਟਾ ਨਾਲ ਜ਼ਬਰ ਦਸਤੀ ਕਰਨ ਦੀ ਕੋਸ਼ਿਸ਼ ਕੀਤੀ। ਅਸਟਾ ਦੇ ਸਰੀਰਕ ਤੌਰ ‘ਤੇ ਨਜ਼ਦੀਕ ਹੋਣ ਤੋਂ ਸਪੱਸ਼ਟ ਇਨਕਾਰ ਕਰਨ ਦੇ ਬਾਵਜੂਦ, ਵਿਨ ਡੀਜਲ ਨੇ ਨਜ਼ਰਅੰਦਾਜ਼ ਕਰ ਦਿੱਤਾ ਅਤੇ ਜਿਨਸੀ ਤੌਰ ‘ਤੇ ਪਰੇਸ਼ਾਨ ਕੀਤਾ। ਇਸ ਘਿਨਾਉਣੀ ਘਟਨਾ ਦਾ ਪੂਰਾ ਵੇਰਵਾ ਅਸਟਾ ਦੇ ਵਕੀਲਾਂ ਵੱਲੋਂ ਅਦਾਲਤ ਵਿੱਚ ਦਰਜ ਕਰਵਾਈ ਗਈ ਸ਼ਿਕਾਇਤ ਵਿੱਚ ਦਿੱਤਾ ਗਿਆ ਹੈ।
ਅਸਟਾ ਜਾਨਸਨ ਨੇ ਦੱਸਿਆ ਕਿ ਉਨ੍ਹਾਂ ਨੂੰ ਸਰੀਰਕ ਸਬੰਧ ਬਣਾਉਣ ਲਈ ਉਕਸਾਇਆ ਗਿਆ ਸੀ ਪਰ ਉਨ੍ਹਾਂ ਨੇ ਇਨਕਾਰ ਕਰ ਦਿੱਤਾ। ਵਿਨ ਦੇ ਸਾਬਕਾ ਸਹਾਇਕ ਦਾ ਕਹਿਣਾ ਹੈ ਕਿ ਉਸ ਘਟਨਾ ਦੇ ਕੁਝ ਘੰਟਿਆਂ ਬਾਅਦ ਹੀ ਅਦਾਕਾਰ ਦੀ ਭੈਣ ਸਮੰਥਾ ਵਿਨਸੈਂਟ ਨੇ ਉਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ। ਸਮੰਥਾ ਵਿਨ ਦੇ ਵਨ ਰੇਸ ਪ੍ਰੋਡਕਸ਼ਨ ਦੀ ਪ੍ਰਧਾਨ ਵੀ ਹਨ। ਅਸਟਾ ਜੌਹਨਸਨ ਦੇ ਅਟਾਰਨੀ, ਕਲੇਅਰ ਕਟਲੇ ਨੇ ਇੱਕ ਲਿਖਤੀ ਬਿਆਨ ਵਿੱਚ ਕਿਹਾ: ਇਸ ਕੇਸ ਵਿੱਚ ਪੀੜਤਾ ਨੇ ਅੱਗੇ ਆਉਣ ਅਤੇ ਆਪਣੇ ਨਾਲ ਹੋਏ ਦੁਰਵਿਵਹਾਰ ਬਾਰੇ ਬੋਲਣ ਵਿੱਚ ਜੋ ਹਿੰਮਤ ਦਿਖਾਈ ਹੈ, ਉਹ ਹੋਰ ਪੀੜਤਾਂ ਨੂੰ ਤਾਕਤ ਦੇਵੇਗਾ।
ਫਿਲਮ ‘ਫਾਸਟ ਐਂਡ ਫਿਊਰੀਅਸ’ ਹਾਲੀਵੁੱਡ ਦੀ ਸਭ ਤੋਂ ਮਸ਼ਹੂਰ ਫਿਲਮ ਸੀਰੀਜ਼ ਵਿੱਚੋਂ ਇੱਕ ਹੈ। ਇਸ ਫਿਲਮ ਦੇ ਹੁਣ ਤੱਕ 10 ਐਪੀਸੋਡ ਰਿਲੀਜ਼ ਹੋ ਚੁੱਕੇ ਹਨ। ਭਾਰਤੀ ਅਭਿਨੇਤਰੀ ਦੀਪਿਕਾ ਪਾਦੁਕੋਣ ਵੀ ਫਾਸਟ ਐਂਡ ਫਿਊਰੀਅਸ ਦੇ ਸੱਤਵੇਂ ਐਪੀਸੋਡ ਵਿੱਚ ਕੀਤਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
