ਮੁੰਬਈ, 17 ਅਕਤੂਬਰ (ਹਿ. ਸ.)। ਸਾਊਥ ਐਕਟਰ ਪ੍ਰਿਥਵੀਰਾਜ ਸੁਕੁਮਾਰਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ ‘ਸਾਲਾਰ’ ਨੂੰ ਲੈ ਕੇ ਸੁਰਖੀਆਂ ‘ਚ ਹਨ। ਇਸ ਫਿਲਮ ‘ਚ ਉਹ ਵਰਧਰਾਜਾ ਮੰਨਰ ਦ ਕਿੰਗ ਦੀ ਭੂਮਿਕਾ ‘ਚ ਨਜ਼ਰ ਆਉਣਗੇ। ‘ਸਾਲਾਰ’ ਅਤੇ ਸ਼ਾਹਰੁਖ ਖਾਨ ਦੀ ‘ਡੰਕੀ’ ਇੱਕੋ ਦਿਨ ਰਿਲੀਜ਼ ਹੋਣ ਕਾਰਨ ਇਸਦੀ ਚਰਚਾ ਹੋਰ ਵੀ ਵੱਧਦੀ ਨਜ਼ਰ ਆ ਰਹੀ ਹੈ। ਸੁਕੁਮਾਰਨ ਨੇ ਕਿਹਾ, ”ਮੈਂ ਇਹ ਦੋਵੇਂ ਫਿਲਮਾਂ ਜ਼ਰੂਰ ਦੇਖਾਂਗਾ। ਮੈਂ ਸ਼ਾਹਰੁਖ ਖਾਨ ਦੀ ‘ਡੰਕੀ’ ਦਾ ਇੰਤਜ਼ਾਰ ਕਰ ਰਿਹਾ ਹਾਂ।
ਹਾਲ ਹੀ ‘ਚ ਪ੍ਰਿਥਵੀਰਾਜ ਸੁਕੁਮਾਰਨ ਦੇ ਜਨਮਦਿਨ ‘ਤੇ ਮੇਕਰਸ ਨੇ ਫਿਲਮ ‘ਸਾਲਾਰ’ ਦਾ ਪੋਸਟਰ ਸ਼ੇਅਰ ਕੀਤਾ ਸੀ, ਜਿਸ ‘ਚ ਉਨ੍ਹਾਂ ਦੇ ਕਿਰਦਾਰ ਦਾ ਲੁੱਕ ਨਜ਼ਰ ਆ ਰਿਹਾ ਸੀ। ਅਦਾਕਾਰ ਦੇ ਇਸ ਲੁੱਕ ਨੂੰ ਦੇਖ ਕੇ ਪ੍ਰਸ਼ੰਸਕ ਫਿਲਮ ਦੇਖਣ ਲਈ ਉਤਸ਼ਾਹਿਤ ਹੋ ਗਏ। ਹਾਲ ਹੀ ‘ਚ ਫਿਲਮ ਦੀ ਰਿਲੀਜ਼ ਤੋਂ ਕੁਝ ਦਿਨ ਪਹਿਲਾਂ ਪ੍ਰਿਥਵੀਰਾਜ ਦਾ ਇਕ ਹੋਰ ਪੋਸਟਰ ਸ਼ੇਅਰ ਕੀਤਾ ਗਿਆ ਸੀ। ਫਿਲਹਾਲ ਦਰਸ਼ਕ ਇਸ ਫਿਲਮ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੇ ਨਾਲ ਹੀ ‘ਸਾਲਾਰ’ ਅਤੇ ਸ਼ਾਹਰੁਖ ਖਾਨ ਦੀ ‘ਡੰਕੀ’ ਇੱਕੋ ਦਿਨ ਰਿਲੀਜ਼ ਹੋਣ ਕਾਰਨ ਇਸ ਦੀ ਚਰਚਾ ਹੋਰ ਵੀ ਜ਼ਿਆਦਾ ਹੁੰਦੀ ਨਜ਼ਰ ਆ ਰਹੀ ਹੈ। ਖਬਰਾਂ ਸਨ ਕਿ ਸ਼ਾਹਰੁਖ ਦੀ ਫਿਲਮ ਦੀ ਰਿਲੀਜ਼ ਡੇਟ ਨੂੰ ਅੱਗੇ ਵਧਾਇਆ ਜਾਵੇਗਾ ਪਰ ਹੁਣ ਇਹ ਸਾਫ ਹੋ ਗਿਆ ਹੈ ਕਿ ਦੋਵੇਂ ਫਿਲਮਾਂ ਤੈਅ ਤਰੀਕ ‘ਤੇ ਹੀ ਰਿਲੀਜ਼ ਹੋਣਗੀਆਂ।
ਮੀਡੀਆ ਨਾਲ ਗੱਲਬਾਤ ਦੌਰਾਨ ਸੁਕੁਮਾਰਨ ਨੇ ਕਿਹਾ, ”ਮੈਂ ਇਹ ਦੋਵੇਂ ਫਿਲਮਾਂ ਜ਼ਰੂਰ ਦੇਖਾਂਗਾ। ਮੈਨੂੰ ਸ਼ਾਹਰੁਖ ਖਾਨ ਦੀ ‘ਡੰਕੀ’ ਦਾ ਇੰਤਜ਼ਾਰ ਹੈ। ਕਈ ਸਾਲਾਂ ਬਾਅਦ ਅਜਿਹੀ ਤਸਵੀਰ ਦੇਖਣ ਨੂੰ ਮਿਲ ਰਹੀ ਹੈ ਕਿ ਛੁੱਟੀਆਂ ਦੌਰਾਨ ਬਾਕਸ ਆਫਿਸ ‘ਤੇ ਦੋ ਸ਼ਾਨਦਾਰ ਫਿਲਮਾਂ ਰਿਲੀਜ਼ ਹੋਣਗੀਆਂ। ਭਾਰਤੀ ਫਿਲਮਾਂ ਦਾ ਜਸ਼ਨ ਇਸ ਤੋਂ ਵਧੀਆ ਨਹੀਂ ਹੋ ਸਕਦਾ।’’
ਫਿਲਮ ‘ਸਲਾਰ’ 22 ਦਸੰਬਰ ਨੂੰ ਸਿਨੇਮਾਘਰਾਂ ‘ਚ ਹਿੰਦੀ, ਕੰਨੜ, ਤਾਮਿਲ, ਤੇਲਗੂ ਅਤੇ ਮਲਿਆਲਮ ਭਾਸ਼ਾਵਾਂ ‘ਚ ਰਿਲੀਜ਼ ਹੋਵੇਗੀ। ਫਿਲਮ ‘ਚ ਪ੍ਰਭਾਸ ਦੇ ਨਾਲ ਪ੍ਰਿਥਵੀਰਾਜ ਸੁਕੁਮਾਰਨ, ਸ਼ਰੂਤੀ ਹਾਸਨ, ਜਗਪਤੀ ਬਾਬੂ, ਟੀਨੂੰ ਆਨੰਦ ਅਤੇ ਈਸ਼ਵਰੀ ਰਾਓ ਅਹਿਮ ਭੂਮਿਕਾਵਾਂ ‘ਚ ਹਨ। ਇਸ ਫਿਲਮ ‘ਚ ਪ੍ਰਭਾਸ ਨੇ ਪਹਿਲੀ ਵਾਰ ਨਿਰਦੇਸ਼ਕ ਪ੍ਰਸ਼ਾਂਤ ਨੀਲ ਦੇ ਨਿਰਦੇਸ਼ਨ ‘ਚ ਕੰਮ ਕੀਤਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
