ਮੁੰਬਈ, 13 ਫਰਵਰੀ : ਇਕ ਤੋਂ ਬਾਅਦ ਇਕ ਫਲਾਪ ਫਿਲਮਾਂ ਦੇਣ ਵਾਲੀ ਕੰਗਨਾ ਰਣੌਤ ਇਕ ਵਾਰ ਫਿਰ ਆਰ ਮਾਧਵਨ ਨਾਲ ਫਿਲਮ ਕਰੇਗੀ। ਸੁਪਰਹਿੱਟ ਫਿਲਮ ”ਤਨੂ ਵੈਡਸ ਮਨੂ ਰਿਟਰਨਸ” ਦੀ ਜੋੜੀ ਇਕ ਵਾਰ ਫਿਰ ਸਿਲਵਰ ਸਕ੍ਰੀਨ ”ਤੇ ਨਜ਼ਰ ਆਵੇਗੀ। ਕੰਗਨਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਤੇ ਮਾਧਵਨ ਨਾਲ ਆਪਣੀ ਸੈਲਫੀ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਇਸ ਸੈਲਫੀ ਦੇ ਨਾਲ ਕੈਪਸ਼ਨ ਲਿਖਿਆ ਹੈ। ਕੰਗਨਾ ਨੇ ਕਿਹਾ, ਮੈਂ ਆਪਣੇ ਪਸੰਦੀਦਾ ਆਰ ਮਾਧਵਨ ਦੇ ਨਾਲ ਇੱਕ ਹੋਰ ਸ਼ਾਨਦਾਰ ਸਕ੍ਰਿਪਟ ਲੈ ਕੇ ਵਾਪਸ ਆ ਰਹੀ ਹਾਂ।
ਕੰਗਨਾ ਨੇ ਇਕ ਫੋਟੋ ਸ਼ੇਅਰ ਕੀਤੀ ਹੈ ਜਿਸ ਵਿਚ ਉਹ ਕੁਝ ਲੋਕਾਂ ਨਾਲ ਬੈਠੀ ਨਜ਼ਰ ਆ ਰਹੀ ਹੈ। ਇਸ ਫੋਟੋ ਦੇ ਕੈਪਸ਼ਨ ‘ਚ ਉਨ੍ਹਾਂ ਨੇ ਕਿਹਾ ਕਿ ਕਿੰਨੀ ਸ਼ਾਨਦਾਰ ਟੀਮ ਹੈ। ਇਸ ਸਟੋਰੀ ‘ਤੇ ਨੇਟੀਜ਼ਨਸ ਨੇ ਕੰਗਨਾ ਨੂੰ ਟ੍ਰੋਲ ਕਰਨ ਦੀ ਕੋਸ਼ਿਸ਼ ਕੀਤੀ। ਇੱਕ ਯੂਜ਼ਰ ਨੇ ਕਿਹਾ, ਕੰਗਨਾ ਰਣੌਤ ਹੁਣ ਮਾਧਵਨ ਦਾ ਕਰੀਅਰ ਬਰਬਾਦ ਕਰੇਗੀ। ਮਾਧਵਨ ਜੀ, ਕੰਗਣਾ ਤੋਂ ਦੂਰੀ ਬਣਾ ਕੇ ਰੱਖੋ, ਨਹੀਂ ਤਾਂ ਉਹ ਤੁਹਾਡਾ ਕਰੀਅਰ ਵੀ ਬਰਬਾਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੇਗੀ।
ਇਸ ਤੋਂ ਪਹਿਲਾਂ ਕੰਗਨਾ ਆਰ. ਮਾਧਵਨ ਨਾਲ ”ਤਨੂ ਵੈਡਸ ਮਨੂ” ਅਤੇ ਫਿਰ ਇਸ ਦਾ ਸੀਕਵਲ ”ਤਨੂ ਵੈਡਸ ਮਨੂ ਰਿਟਰਨਜ਼” ”ਚ ਕੰਮ ਕੀਤਾ। ਫਿਲਹਾਲ ਕੰਗਨਾ ਆਪਣੀ ਆਉਣ ਵਾਲੀ ਫਿਲਮ ”ਐਮਰਜੈਂਸੀ” ਨੂੰ ਲੈ ਕੇ ਸੁਰਖੀਆਂ ”ਚ ਹੈ। ਇਸ ਪੋਲੀਟੀਕਲ ਡਰਾਮਾ ਫਿਲਮ ‘ਚ ਕੰਗਨਾ ਇੰਦਰਾ ਗਾਂਧੀ ਦੀ ਭੂਮਿਕਾ ‘ਚ ਨਜ਼ਰ ਆਵੇਗੀ। ਫਿਲਮ ‘ਚ ਕੰਗਨਾ ਦੇ ਨਾਲ ਸ਼੍ਰੇਅਸ ਤਲਪੜੇ, ਅਨੁਪਮ ਖੇਰ, ਮਹਿਮਾ ਚੌਧਰੀ ਅਤੇ ਪੁਪੁਲ ਜੈਕਰ ਵੀ ਨਜ਼ਰ ਆਉਣਗੇ।
