ਮੁੰਬਈ, 20 ਦਸੰਬਰ (ਹਿ. ਸ.)। ਆਲੀਆ ਭੱਟ ਆਪਣੇ ਇਕ ਬਿਆਨ ਨੂੰ ਲੈ ਕੇ ਸੁਰਖੀਆਂ ‘ਚ ਹੈ। ਉਹ ਰਣਬੀਰ ਕਪੂਰ ਅਤੇ ਕੈਟਰੀਨਾ ਕੈਫ ਦੇ ਬ੍ਰੇਕਅੱਪ ‘ਤੇ ਖੁੱਲ੍ਹ ਕੇ ਬੋਲ ਚੁੱਕੀ ਹੈ। ਰਣਬੀਰ-ਕੈਟਰੀਨਾ ਦੇ ਬ੍ਰੇਕਅੱਪ ਤੋਂ ਬਾਅਦ ਆਲੀਆ ਨੇ ਰਣਬੀਰ ਨੂੰ ਡੇਟ ਕਰਨਾ ਸ਼ੁਰੂ ਕਰ ਦਿੱਤਾ। ਲੰਬੇ ਸਮੇਂ ਤੱਕ ਡੇਟ ਕਰਨ ਤੋਂ ਬਾਅਦ ਦੋਹਾਂ ਨੇ ਵਿਆਹ ਕਰ ਲਿਆ। ਵਿਆਹ ਦੇ ਕੁਝ ਮਹੀਨਿਆਂ ਬਾਅਦ ਦੋਵਾਂ ਨੇ ਖੁਸ਼ਖਬਰੀ ਸੁਣਾਈ।
ਰਾਹਾ ਦਾ ਜਨਮ ਪਿਛਲੇ ਸਾਲ ਨਵੰਬਰ ‘ਚ ਕਪੂਰ ਪਰਿਵਾਰ ‘ਚ ਹੋਇਆ ਸੀ। ਹੁਣ ਰਾਹਾ ਇੱਕ ਸਾਲ ਦੀ ਹੋ ਗਈ ਹੈ। ਇਸੇ ਤਰ੍ਹਾਂ ਹਾਲ ਹੀ ‘ਚ ਆਲੀਆ ਭੱਟ ਨੇ ਨੇਹਾ ਧੂਪੀਆ ਦੇ ਚੈਟ ਸ਼ੋਅ ‘ਚ ਹਿੱਸਾ ਲਿਆ। ਫਿਰ ਉਸ ਨੇ ਪਤੀ ਰਣਬੀਰ ਕਪੂਰ ਦੀ ਸਾਬਕਾ ਪ੍ਰੇਮਿਕਾ ਕੈਟਰੀਨਾ ਕੈਫ ਦੇ ਬ੍ਰੇਕਅੱਪ ਬਾਰੇ ਖੁੱਲ੍ਹ ਕੇ ਗੱਲ ਕੀਤੀ।
ਜਦੋਂ ਉਨ੍ਹਾਂ ਨੂੰ ਰਣਬੀਰ ਅਤੇ ਕੈਟਰੀਨਾ ਦੇ ਬ੍ਰੇਕਅੱਪ ਦਾ ਮੁੱਖ ਕਾਰਨ ਪੁੱਛਿਆ ਗਿਆ। ਉਦੋਂ ਆਲੀਆ ਨੇ ਕਿਹਾ ਸੀ, ”ਮੈਂ ਕਈ ਥਾਵਾਂ ‘ਤੇ ਪੜ੍ਹਿਆ, ਜਿਸ ‘ਚ ਮੈਨੂੰ ਰਣਬੀਰ ਅਤੇ ਕੈਟਰੀਨਾ ਦੇ ਬ੍ਰੇਕਅੱਪ ਦਾ ਕਾਰਨ ਦੱਸਿਆ ਗਿਆ ਹੈ। ਇਹ ਮੇਰੇ ਲਈ ਬਹੁਤ ਬੇਤੁਕਾ ਸੀ, ਮੈਨੂੰ ਨਹੀਂ ਲੱਗਦਾ ਕਿ ਇਸ ਨੂੰ ਕਿਸੇ ਸਪੱਸ਼ਟੀਕਰਨ ਦੀ ਲੋੜ ਹੈ।
ਆਲੀਆ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇਸ ਸਮੇਂ ਫਿਲਮ ‘ਜਿਗਰਾ’ ਦੀ ਸ਼ੂਟਿੰਗ ‘ਚ ਰੁੱਝੀ ਹੋਈ ਹੈ। ਇਸ ਫਿਲਮ ‘ਚ ਆਲੀਆ ਨਾ ਸਿਰਫ ਮੁੱਖ ਭੂਮਿਕਾ ਨਿਭਾਅ ਰਹੀ ਹੈ ਸਗੋਂ ਇਸ ਨੂੰ ਧਰਮਾ ਪ੍ਰੋਡਕਸ਼ਨ ਨਾਲ ਮਿਲ ਕੇ ਪ੍ਰੋਡਿਊਸ ਵੀ ਕਰ ਰਹੀ ਹੈ। ਫਿਲਮ ‘ਜਿਗਰਾ’ ‘ਚ ਆਲੀਆ ਨਾਲ ਸ਼ੋਭਿਤਾ ਧੂਲੀਪਾ ਵੀ ਨਜ਼ਰ ਆਵੇਗੀ। ਇਹ ਫਿਲਮ 27 ਸਤੰਬਰ 2024 ਨੂੰ ਰਿਲੀਜ਼ ਹੋਵੇਗੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
