ਮੁੰਬਈ, 05 ਜਨਵਰੀ (ਹਿ. ਸ.)। ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਅਤੇ ਸਾਊਥ ਸੁਪਰਸਟਾਰ ਅਭਿਨੇਤਾ ਵਿਜੇ ਸੇਤੂਪਤੀ ਦੀ ਫਿਲਮ ‘ਮੇਰੀ ਕ੍ਰਿਸਮਸ’ ਜਲਦ ਹੀ ਪਰਦੇ ‘ਤੇ ਆਉਣ ਵਾਲੀ ਹੈ। ਇਸ ਫਿਲਮ ਦਾ ਟ੍ਰੇਲਰ ਕੁਝ ਦਿਨ ਪਹਿਲਾਂ ਹੀ ਰਿਲੀਜ਼ ਹੋਇਆ ਹੈ। ਇਸ ਤੋਂ ਬਾਅਦ ਫਿਲਮ ਦਾ ਇੱਕ ਗੀਤ ਵੀ ਦਰਸ਼ਕਾਂ ਦੇ ਸਾਹਮਣੇ ਆਇਆ ਹੈ। ਇਸ ਗੀਤ ਨੂੰ ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਇਸ ਗੀਤ ‘ਚ ਵਿਜੇ ਅਤੇ ਕਰੀਨਾ ਵਿਚਾਲੇ ਲਿਪਲੌਕ ਸੀਨ ਹੈ।
ਫਿਲਮ ‘ਮੇਰੀ ਕ੍ਰਿਸਮਸ’ ਦਾ ਦੂਜਾ ਗੀਤ ‘ਨਜ਼ਰ ਤੇਰੀ ਤੂਫਾਨ’ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਪ੍ਰੀਤਮ ਚੱਕਰਵਰਤੀ ਨੇ ਕੰਪੋਜ਼ ਕੀਤਾ ਹੈ। ‘ਨਜ਼ਰ ਤੇਰੀ ਤੂਫਾਨ’ ਗੀਤ ਦੇ ਗੀਤਕਾਰ ਵਰੁਣ ਗਰੋਵਰ ਹਨ। ਗੀਤ ‘ਚ ਕੈਟਰੀਨਾ ਅਤੇ ਵਿਜੇ ਦੇ ‘ਲਿਪਲੌਕ’ ਸੀਨ ਨੇ ਕਈ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਇਸ ਤੋਂ ਇਲਾਵਾ ਇਸ ਗੀਤ ‘ਚ ਕੈਟਰੀਨਾ ਅਤੇ ਵਿਜੇ ਦੀ ਰੋਮਾਂਟਿਕ ਕੈਮਿਸਟਰੀ ਵੀ ਦੇਖਣ ਨੂੰ ਮਿਲ ਰਹੀ ਹੈ।
ਫਿਲਮ ‘ਮੇਰੀ ਕ੍ਰਿਸਮਸ’ ਦਾ ਨਿਰਦੇਸ਼ਨ ਸ਼੍ਰੀਰਾਮ ਰਾਘਵ ਨੇ ਕੀਤਾ ਹੈ। ਹਾਲ ਹੀ ਵਿੱਚ ਇੱਕ ਇੰਟਰਵਿਊ ਵਿੱਚ, ਉਨ੍ਹਾਂ ਨੇ ਵਿਜੇ ਸੇਤੂਪਤੀ ਨੂੰ ਫਿਲਮ ਵਿੱਚ ਕਾਸਟ ਕਰਨ ਦੇ ਪਿੱਛੇ ਦੀ ਕਹਾਣੀ ਦੱਸੀ। ਉਹ ਇੱਕ ਫਿਲਮ ਫੈਸਟੀਵਲ ਲਈ ਮੈਲਬੌਰਨ ਗਏ ਸੀ। ਉੱਥੇ ਉਹ ਫਿਲਮ ’96’ ਦੇਖਣ ਤੋਂ ਬਾਅਦ ਵਿਜੇ ਨੂੰ ਮਿਲੇ ਅਤੇ ਉਨ੍ਹਾਂ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਹ ਹਿੰਦੀ ਬੋਲ ਸਕਦੇ ਹਨ। ਜਦੋਂ ਵਿਜੇ ਨੇ ਹਾਂ ਕਿਹਾ ਤਾਂ ਨਿਰਦੇਸ਼ਕ ਨੇ ਉਨ੍ਹਾਂ ਨੂੰ ‘ਮੇਰੀ ਕ੍ਰਿਸਮਸ’ ਲਈ ਕਾਸਟ ਕਰ ਲਿਆ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
