ਮੁੰਬਈ, 08 ਜਨਵਰੀ (ਹਿ. ਸ.)। ਬਾਲੀਵੁੱਡ ਅਭਿਨੇਤਾ ਆਮਿਰ ਖਾਨ ਦੀ ਬੇਟੀ ਆਇਰਾ ਅਤੇ ਨੂਪੁਰ ਸ਼ਿਖਰੇ ਦਾ ਹਾਲ ਹੀ ‘ਚ ਵਿਆਹ ਹੋਇਆ ਹੈ। ਦੋਵਾਂ ਨੇ 3 ਜਨਵਰੀ ਨੂੰ ਰਜਿਸਟ੍ਰੇਸ਼ਨ ਰਾਹੀਂ ਵਿਆਹ ਕਰਵਾ ਲਿਆ ਸੀ। ਇਸ ਸਮਾਰੋਹ ਵਿੱਚ ਸਿਰਫ਼ ਰਿਸ਼ਤੇਦਾਰਾਂ ਅਤੇ ਖਾਸ ਦੋਸਤਾਂ ਨੂੰ ਹੀ ਸੱਦਾ ਦਿੱਤਾ ਗਿਆ ਸੀ। ਇਸ ਰਜਿਸਟਰਡ ਵਿਆਹ ਤੋਂ ਬਾਅਦ ਹੁਣ ਆਇਰਾ ਅਤੇ ਨੂਪੁਰ ਦਾ ਸ਼ਾਹੀ ਵਿਆਹ ਰਾਜਸਥਾਨ ਦੇ ਉਦੈਪੁਰ ਦੇ ਤਾਜ ਅਰਾਵਲੀ ਹੋਟਲ ‘ਚ ਹੋ ਰਿਹਾ ਹੈ ਅਤੇ ਪ੍ਰੀ-ਵੈਡਿੰਗ ਪ੍ਰੋਗਰਾਮ ਵੀ ਸ਼ੁਰੂ ਹੋ ਗਏ ਹਨ। ਆਇਰਾ ਅਤੇ ਨੂਪੁਰ 10 ਜਨਵਰੀ ਨੂੰ ਰਵਾਇਤੀ ਤਰੀਕੇ ਨਾਲ ਵਿਆਹ ਦੇ ਬੰਧਨ ‘ਚ ਬੱਝਣਗੇ।
ਆਇਰਾ ਨੇ ਆਪਣੇ ਵਿਆਹ ਦੇ ਸੱਦੇ ਦੀ ਝਲਕ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਹੈ। ਇਸ ਕਾਰਡ ‘ਚ ਮਹਿੰਦੀ ਤੋਂ ਲੈ ਕੇ ਵਿਆਹ ਤੱਕ ਦੇ ਸਾਰੇ ਸਮਾਗਮਾਂ ਦੀ ਜਾਣਕਾਰੀ ਸਾਹਮਣੇ ਆਈ ਹੈ। ਆਇਰਾ ਦੇ ਪ੍ਰੀ-ਵੈਡਿੰਗ ਪ੍ਰੋਗਰਾਮ 7 ਜਨਵਰੀ ਤੋਂ ਸ਼ੁਰੂ ਹੋਏ। ਐਤਵਾਰ ਨੂੰ ਵਿਆਹ ਦੇ ਮਹਿਮਾਨਾਂ ਲਈ ਇੱਕ ਵਿਸ਼ੇਸ਼ ਸਵਾਗਤ ਡਿਨਰ ਦਾ ਆਯੋਜਨ ਕੀਤਾ ਗਿਆ। ਇਸ ਤੋਂ ਬਾਅਦ ਅੱਜ 8 ਜਨਵਰੀ ਨੂੰ ਰਾਤ 10 ਵਜੇ ਆਇਰਾ ਅਤੇ ਨੂਪੁਰ ਦੀ ਮਹਿੰਦੀ ਦੀ ਰਸਮ ਅਤੇ ਪਾਯਜਾਮਾ ਪਾਰਟੀ ਹੋਵੇਗੀ। 9 ਜਨਵਰੀ ਨੂੰ ਸ਼ਾਮ 7 ਵਜੇ ਸੰਗੀਤ ਸਮਾਗਮ ਹੋਵੇਗਾ। ਆਇਰਾ ਅਤੇ ਨੂਪੁਰ 10 ਜਨਵਰੀ ਨੂੰ ਰਵਾਇਤੀ ਤਰੀਕੇ ਨਾਲ ਵਿਆਹ ਦੇ ਬੰਧਨ ‘ਚ ਬੱਝਣਗੇ। ਇਸ ਵਿਆਹ ਸਮਾਗਮ ਵਿੱਚ 250 ਮਹਿਮਾਨ ਸ਼ਿਰਕਤ ਕਰਨਗੇ। ਵਿਆਹ ਸਮਾਗਮ ਲਈ ਤਾਜ ਅਰਾਵਲੀ ਹੋਟਲ ਦੇ 176 ਕਮਰੇ ਬੁੱਕ ਕੀਤੇ ਗਏ ਹਨ। ਆਇਰਾ ਅਤੇ ਨੂਪੁਰ ਨੇ ਵਿਆਹ ‘ਚ ਸ਼ਾਮਲ ਹੋਣ ਵਾਲੇ ਹਰ ਮਹਿਮਾਨ ਨੂੰ ਤੋਹਫੇ ਲਿਆਉਣ ਤੋਂ ਇਨਕਾਰ ਕਰ ਦਿੱਤਾ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
