
ਮੁੰਬਈ, 06 ਨਵੰਬਰ (ਹਿ. ਸ.)। ਸਾਊਥ ਅਦਾਕਾਰਾ ਅਮਲਾ ਪਾਲ ਦੂਜੀ ਵਾਰ ਵਿਆਹ ਦੇ ਬੰਧਨ ਵਿੱਚ ਬੱਝੀ ਹਨ। ਉਨ੍ਹਾਂ ਨੇ ਕੇਰਲ ਦੇ ਕੋਚੀ ਵਿੱਚ ਆਪਣੇ ਬੁਆਏਫ੍ਰੈਂਡ ਜਗਤ ਦੇਸਾਈ ਨਾਲ ਵਿਆਹ ਕੀਤਾ। ਉਨ੍ਹਾਂ ਦਾ ਵਿਆਹ ਗ੍ਰੈਂਡ ਹਯਾਤ ਕੋਚੀ ਬੋਲਗੱਟੀ ਵਿਖੇ ਹੋਇਆ। ਅਮਲਾ ਅਤੇ ਜਗਤ ਨੇ ਇੰਸਟਾਗ੍ਰਾਮ ‘ਤੇ ਆਪਣੇ ਵਿਆਹ ਦਾ ਐਲਾਨ ਕੀਤਾ ਹੈ। ਇਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਫਿਲਹਾਲ ਸੁਰਖੀਆਂ ‘ਚ ਹਨ।
ਅਮਲਾ ਅਤੇ ਜਗਤ ਦਾ ਵਿਆਹ ਕੁਝ ਹੀ ਲੋਕਾਂ ਦੀ ਮੌਜੂਦਗੀ ਵਿੱਚ ਹੋਇਆ। ਵਿਆਹ ਦੀਆਂ ਤਸਵੀਰਾਂ ‘ਚ ਅਮਲਾ ਅਤੇ ਜਗਤ ਲਵੈਂਡਰ ਰੰਗ ਦੇ ਪਹਿਰਾਵੇ ‘ਚ ਨਜ਼ਰ ਆਏ। ਵਿਆਹ ‘ਚ ਦੋਵੇਂ ਬੇਹੱਦ ਖੂਬਸੂਰਤ ਲੱਗ ਰਹੇ ਸਨ। ਜਗਤ ਨੇ ਫੋਟੋ ਦੇ ਕੈਪਸ਼ਨ ‘ਚ ਲਿਖਿਆ, ‘ਦੋ ਜ਼ਿੰਦਗੀਆਂ, ਇਕ ਕਿਸਮਤ… ਮੈਂ ਆਪਣੀ ਬਾਕੀ ਦੀ ਜ਼ਿੰਦਗੀ ਲਈ ਆਪਣੀ ਬ੍ਰਹਮ ਔਰਤ ਨਾਲ ਹੱਥ ਪਾ ਕੇ ਚੱਲਾਂਗਾ।’
ਕੁਝ ਦਿਨ ਪਹਿਲਾਂ ਜਗਤ ਦੇਸਾਈ ਨੇ ਗੋਆ ਦੇ ਇਕ ਰਿਜ਼ੋਰਟ ‘ਚ ਅਮਲਾ ਨੂੰ ਜਨਮਦਿਨ ‘ਤੇ ਪ੍ਰਪੋਜ਼ ਕੀਤਾ ਸੀ। ਜਗਤ ਗੋਆ ਦਾ ਰਹਿਣ ਵਾਲਾ ਹੈ ਅਤੇ ਰਾਜ ਦੇ ਇੱਕ ਮਸ਼ਹੂਰ ਲਗਜ਼ਰੀ ਵਿਲਾ ਵਿੱਚ ਮੈਨੇਜਰ ਵਜੋਂ ਕੰਮ ਕਰਦਾ ਹੈ। ਕੁਝ ਹਫਤੇ ਪਹਿਲਾਂ, ਜੋੜੇ ਨੇ ਇੰਸਟਾਗ੍ਰਾਮ ‘ਤੇ ਇਕ ਫੋਟੋ ਸ਼ੇਅਰ ਕਰਕੇ ਆਪਣੇ ਰਿਸ਼ਤੇ ਨੂੰ ਜਨਤਕ ਕੀਤਾ ਸੀ। ਅਮਲਾ ਦਾ ਪਹਿਲਾ ਵਿਆਹ ਤਮਿਲ ਨਿਰਦੇਸ਼ਕ ਏਐਲ ਵਿਜੇ ਨਾਲ ਹੋਇਆ ਸੀ, ਪਰ ਵਿਆਹ ਦੇ ਤਿੰਨ ਸਾਲ ਬਾਅਦ ਉਨ੍ਹਾਂ ਦਾ ਤਲਾਕ ਹੋ ਗਿਆ। ਜੋੜੇ ਨੇ ਸਾਲ 2014 ‘ਚ ਵਿਆਹ ਕੀਤਾ ਸੀ ਅਤੇ ਕੁਝ ਗਲਤਫਹਿਮੀਆਂ ਕਾਰਨ ਸਾਲ 2017 ‘ਚ ਉਨ੍ਹਾਂ ਦਾ ਤਲਾਕ ਹੋ ਗਿਆ ਸੀ। ਉਨ੍ਹਾਂ ਦੇ ਸਹੁਰੇ ਨੇ ਦੋਸ਼ ਲਾਇਆ ਸੀ ਕਿ ਧਨੁਸ਼ ਹੀ ਉਨ੍ਹਾਂ ਦੇ ਤਲਾਕ ਦਾ ਕਾਰਨ ਸਨ ਪਰ ਅਮਲਾ ਨੇ ਇਨ੍ਹਾਂ ਸਾਰੇ ਦੋਸ਼ਾਂ ਤੋਂ ਇਨਕਾਰ ਕੀਤਾ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
