ਸਿਲੀਗੁੜੀ, 29 ਅਕਤੂਬਰ (ਹਿ.ਸ.)। ਸਿਲੀਗੁੜੀ ਡਿਵੀਜ਼ਨ ਦੇ ਖੋਰੀਬਾੜੀ ਥਾਣੇ ਦੀ ਪੁਲਿਸ ਨੇ ਚਤੁਰਥੀ ਦੀ ਰਾਤ ਇੱਕ ਨਾਬਾਲਗ ਲੜਕੀ ਨਾਲ ਸਮੂਹਿਕ ਜਬਰ ਜਨਾਹ ਦੇ ਦੋਸ਼ ਵਿੱਚ ਸ਼ਨੀਵਾਰ ਰਾਤ ਚਾਰ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ। ਫੜੇ ਗਏ ਨੌਜਵਾਨਾਂ ਦੇ ਨਾਮ ਸੀਤਮ ਖਾਲਕੋ, ਰਬੇਲ ਰਾਏ, ਆਯੂਸ਼ ਮੁੰਡਾ ਅਤੇ ਜੀਤਭਾਨ ਬੇਗ ਹਨ। ਸਾਰੇ ਮੁਲਜ਼ਮ ਖੋਰੀਬਾੜੀ ਦੇ ਪਹਾੜਗੁਮੀਆ ਇਲਾਕੇ ਦੇ ਰਹਿਣ ਵਾਲੇ ਹਨ।
ਪੁਲਿਸ ਸੂਤਰਾਂ ਮੁਤਾਬਕ 18 ਅਕਤੂਬਰ ਭਾਵ ਚਤੁਰਥੀ ਦੀ ਰਾਤ ਨੂੰ ਚਾਰ ਨੌਜਵਾਨਾਂ ਨੇ ਨਾਬਾਲਿਗ ਲੜਕੀ ਨੂੰ ਬੁਲਾ ਕੇ ਉਸ ਨਾਲ ਸਮੂਹਿਕ ਜਬਰ ਜਨਾਹ ਕੀਤਾ ਸੀ। ਘਟਨਾ ਤੋਂ ਬਾਅਦ ਚਾਰਾਂ ਦੇ ਖਿਲਾਫ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ ਗਈ ਸੀ। ਸ਼ਿਕਾਇਤ ਦੇ ਆਧਾਰ ’ਤੇ ਥਾਣਾ ਖੋਰੀਬਾੜੀ ਦੀ ਪੁਲਿਸ ਨੇ ਚਾਰੋਂ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਚਾਰਾਂ ਖ਼ਿਲਾਫ਼ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
