
ਝਾਂਸੀ, 22 ਅਕਤੂਬਰ (ਹਿ.ਸ.)। ਨਵਾਬਾਦ ਥਾਣਾ ਖੇਤਰ ਦੇ ਸਿਵਲ ਲਾਈਨ ਸਥਿਤ ਸਹਿਕਾਰੀ ਬੈਂਕ ਦੇ ਪਿੱਛੇ ਸੰਘਣੀ ਆਬਾਦੀ ਵਾਲੇ ਇਲਾਕੇ ‘ਚ ਐਤਵਾਰ ਨੂੰ ਉਸ ਸਮੇਂ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਇਕ ਬੰਦ ਘਰ ‘ਚੋਂ ਮਾਂ-ਪੁੱਤ ਦੀਆਂ ਲਾਸ਼ਾਂ ਮਿਲੀਆਂ। ਹਾਲਾਂਕਿ ਪੁਲਿਸ ਇਸ ਨੂੰ ਅਪਰਾਧਿਕ ਮਾਮਲਾ ਨਹੀਂ ਮੰਨ ਰਹੀ ਹੈ।
ਸਿਵਲ ਲਾਈਨ ਸਥਿਤ ਕੋਆਪ੍ਰੇਟਿਵ ਬੈਂਕ ਦੇ ਪਿੱਛੇ ਇਕ ਘਰ ‘ਚੋਂ ਆਂਢ-ਗੁਆਂਢ ਦੇ ਲੋਕਾਂ ਨੇ ਅਸਹਿਣਯੋਗ ਬਦਬੂ ਆਉਂਦੀ ਮਹਿਸੂਸ ਕੀਤੀ। ਇਸ ਦੀ ਸੂਚਨਾ ਮਿਲਦੇ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਘਰ ਦਾ ਦਰਵਾਜ਼ਾ ਖੋਲ੍ਹ ਕੇ ਜਾਂਚ ਸ਼ੁਰੂ ਕੀਤੀ ਤਾਂ ਹਰ ਕੋਈ ਹੈਰਾਨ ਰਹਿ ਗਿਆ। ਪ੍ਰੇਮਲਤਾ (85) ਅਤੇ ਉਸ ਦੇ ਪੁੱਤਰ ਰਵੀ (45) ਦੀਆਂ ਖੂਨ ਨਾਲ ਲੱਥਪੱਥ ਲਾਸ਼ਾਂ ਕਮਰੇ ਵਿੱਚ ਪਈਆਂ ਸਨ। ਪੁਲਿਸ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਹ ਦੋਵੇਂ ਕਿਨ੍ਹਾਂ ਹਾਲਾਤਾਂ ਦਾ ਸ਼ਿਕਾਰ ਹੋਏ ਇਸ ‘ਤੇ ਸਵਾਲੀਆ ਨਿਸ਼ਾਨ ਬਣਿਆ ਹੋਇਆ ਹੈ, ਜਿਸ ਨੂੰ ਲੈ ਕੇ ਇਲਾਕੇ ਵਿਚ ਕਈ ਤਰ੍ਹਾਂ ਦੀਆਂ ਚਰਚਾਵਾਂ ਹਨ।
ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਪ੍ਰੇਮਲਤਾ ਦਾ ਪਤੀ ਰੇਲਵੇ ਮੁਲਾਜ਼ਮ ਸੀ ਅਤੇ ਲੋਕ ਉਸ ਨੂੰ ਬਾਬੂਜੀ ਵਜੋਂ ਜਾਣਦੇ ਸਨ। ਬਾਬੂ ਜੀ ਦੀ ਵੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ। ਇਸ ਤੋਂ ਬਾਅਦ ਮਾਂ-ਪੁੱਤ ਇੱਥੇ ਇਕੱਲੇ ਰਹਿੰਦੇ ਸਨ। ਫਿਲਹਾਲ ਪੁਲਿਸ ਪੋਸਟ ਮਾਰਟਮ ਦੀ ਰਿਪੋਰਟ ਦਾ ਇੰਤਜ਼ਾਰ ਕਰ ਰਹੀ ਹੈ।
ਇਸ ਸਬੰਧੀ ਐੱਸ. ਪੀ. ਸਿਟੀ ਗਿਆਨੇਂਦਰ ਕੁਮਾਰ ਸਿੰਘ ਨੇ ਦੱਸਿਆ ਕਿ ਘਰ ਵਿੱਚ ਮਾਂ-ਪੁੱਤ ਹੀ ਰਹਿੰਦੇ ਸਨ। ਬੇਟਾ ਡਿਪ੍ਰੈਸ਼ਨ ਦਾ ਸ਼ਿਕਾਰ ਸੀ। 19 ਅਕਤੂਬਰ ਤੋਂ ਬਾਅਦ ਕੋਈ ਵੀ ਘਰ ਵਿੱਚ ਆਉਂਦਾ-ਜਾਂਦਾ ਨਹੀਂ ਦੇਖਿਆ ਗਿਆ। ਅਜੇ ਵੀ ਜਾਂਚ ਜਾਰੀ ਹੈ। ਮੌਤ ਕਰੀਬ ਚਾਰ ਦਿਨ ਪਹਿਲਾਂ ਹੋਈ ਜਾਪਦੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
