ਗਾਜ਼ੀਆਬਾਦ, 28 ਨਵੰਬਰ (ਹਿ.ਸ.)। ਦਿੱਲੀ ਦੇ ਨਾਲ ਲੱਗਦੇ ਇੰਦਰਾਪੁਰਮ ਇਲਾਕੇ ਦੇ ਇੱਕ ਪਾਰਕ ਵਿੱਚ ਇੱਕ ਨੌਜਵਾਨ ਦਾ ਤੇਜ਼ਧਾਰ ਹਥਿਆਰ ਨਾਲ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਨੌਜਵਾਨ ਦੀ ਲਾਸ਼ ਮੰਗਲਵਾਰ ਸਵੇਰੇ ਅਭੈਖੰਡ ਚੌਕੀ ਇਲਾਕੇ ਦੇ ਗ੍ਰੀਨ ਪਾਰਕ ‘ਚੋਂ ਮਿਲੀ। ਸੂਚਨਾ ਮਿਲਣ ‘ਤੇ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। ਲਾਸ਼ ਦੀ ਅਜੇ ਤੱਕ ਪਛਾਣ ਨਹੀਂ ਹੋ ਸਕੀ ਹੈ।
ਏਸੀਪੀ ਇੰਦਰਾਪੁਰਮ ਸੁਤੰਤਰ ਕੁਮਾਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਅਭੈਖੰਡ ਚੌਕੀ ਇਲਾਕੇ ਦੇ ਗ੍ਰੀਨ ਪਾਰਕ ਵਿੱਚ ਇੱਕ ਨੌਜਵਾਨ (ਕਰੀਬ 25 ਸਾਲ) ਦੀ ਲਾਸ਼ ਪਈ ਹੈ। ਤੁਰੰਤ ਪੁਲਿਸ ਟੀਮ ਮੌਕੇ ‘ਤੇ ਪਹੁੰਚ ਗਈ। ਨੌਜਵਾਨ ਦਾ ਗਲਾ ਤੇਜ਼ਧਾਰ ਹਥਿਆਰ ਨਾਲ ਵੱਢਿਆ ਗਿਆ ਹੈ। ਇਹ ਕਤਲ ਦਾ ਮਾਮਲਾ ਜਾਪਦਾ ਹੈ। ਉਨ੍ਹਾਂ ਦੱਸਿਆ ਕਿ ਲਾਸ਼ ਦੀ ਸ਼ਨਾਖਤ ਲਈ ਯਤਨ ਕੀਤੇ ਜਾ ਰਹੇ ਹਨ। ਸੀਸੀਟੀਵੀ ਦੀ ਜਾਂਚ ਕੀਤੀ ਜਾ ਰਹੀ ਹੈ। ਲੋਕਾਂ ਤੋਂ ਪੁੱਛਗਿੱਛ ਕਰਕੇ ਮੁਲਜ਼ਮਦੇ ਸੁਰਾਗ ਲੱਭੇ ਜਾ ਰਹੇ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
