ਕੁੱਲੂ, 02 ਅਕਤੂਬਰ (ਹਿ. ਸ.)। ਥਾਣਾ ਬੰਜਾਰ ਅਧੀਨ ਚੱਲ ਰਹੇ ਅਫੀਮ ਤਸਕਰੀ ਦੇ ਮਾਮਲੇ ‘ਚ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਨਸ਼ਾ ਤਸਕਰੀ ਦਾ ਮਾਮਲਾ ਬੀਤੀ ਰਾਤ ਉਸ ਵੇਲੇ ਸਾਹਮਣੇ ਆਇਆ ਜਦੋਂ ਪੁਲਿਸ ਟੀਮ ਛੇਤ ਵਿਖੇ ਨਾਕੇ ’ਤੇ ਮੌਜੂਦ ਸੀ। ਇਸ ਦੌਰਾਨ ਪੁਲਿਸ ਵੱਲੋਂ ਇੱਕ ਵਾਹਨ ਐਚਪੀ 62 ਡੀ – 4646 ਨੂੰ ਰੋਕ ਕੇ ਜਾਂਚ ਕੀਤੀ ਗਈ। ਜਾਂਚ ਦੌਰਾਨ ਗੱਡੀ ‘ਚ ਸਵਾਰ ਦੋ ਵਿਅਕਤੀਆਂ ਦੇ ਕਬਜ਼ੇ ‘ਚੋਂ 99 ਗ੍ਰਾਮ ਅਫੀਮ ਬਰਾਮਦ ਹੋਈ। ਪੁਲਿਸ ਨੇ ਅਫੀਮ ਜ਼ਬਤ ਕਰਕੇ ਦੋਵਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਐੱਸ. ਪੀ. ਸਾਕਸ਼ੀ ਵਰਮਾ ਨੇ ਦੱਸਿਆ ਕਿ ਮੁਲਜ਼ਮ ਵੇਲੀ ਰਾਮ (32) ਪੁੱਤਰ ਵਜਾਰੂ ਰਾਮ ਵਾਸੀ ਪਿੰਡ ਤੇ ਡਾਕਖਾਨਾ ਜਾਓਂ, ਤਹਿਸੀਲ ਨਿਰਮੰਡ ਜ਼ਿਲ੍ਹਾ ਕੁੱਲੂ ਅਤੇ ਦਲੀਪ ਕੁਮਾਰ (33) ਪੁੱਤਰ ਭੂਪ ਰਾਮ ਵਾਸੀ ਪਿੰਡ ਤੇ ਡਾਕਖਾਨਾ ਮਲਿਆਣਾ ਤਹਿਸੀਲ ਢਲੀ ਜ਼ਿਲ੍ਹਾ ਸ਼ਿਮਲਾ ਦੇ ਖਿਲਾਫ਼ ਨਸ਼ਾ ਵਿਰੋਧੀ ਐਕਟ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
