ਅਗਰਤਲਾ, 20 ਜਨਵਰੀ (ਹਿ.ਸ.)। ਤ੍ਰਿਪੁਰਾ ‘ਚ ਨਸ਼ਾ ਵਿਰੋਧੀ ਮੁਹਿੰਮ ਚਲਾਉਂਦੇ ਹੋਏ ਧਲਾਈ ਪੁਲਿਸ ਨੇ ਭਾਰੀ ਮਾਤਰਾ ‘ਚ ਗਾਂਜਾ ਬਰਾਮਦ ਕੀਤਾ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ।
ਪੁਲਿਸ ਅਨੁਸਾਰ ਸ੍ਰੀ ਰਾਮਪੁਰ ਚੈਕ ਪੋਸਟ ਨੇੜੇ ਤਲਾਸ਼ੀ ਦੌਰਾਨ ਇੱਕ ਵਾਹਨ ਵਿੱਚੋਂ 33 ਪੈਕਟ ਗਾਂਜੇ ਦੇ ਬਰਾਮਦ ਕੀਤੇ ਗਏ ਹਨ। ਪੈਕਟਾਂ ‘ਚੋਂ ਕੁੱਲ 27.8 ਕਿਲੋ ਗਾਂਜਾ ਬਰਾਮਦ ਕੀਤਾ ਗਿਆ ਹੈ। ਇਹ ਗੱਡੀ ਤ੍ਰਿਪੁਰਾ ਤੋਂ ਅਸਾਮ ਜਾ ਰਹੀ ਸੀ। ਪੁਲਿਸ ਨੇ ਗਾਂਜਾ ਸਪਲਾਈ ਕਰਨ ਦੇ ਦੋਸ਼ ‘ਚ ਗੱਡੀ ਦੇ ਡਰਾਈਵਰ ਨੂੰ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਥਾਣਾ ਕਮਾਲਪੁਰ ਵਿਖੇ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
