ਕੁੱਲੂ, 26 ਅਕਤੂਬਰ (ਹਿ.ਸ.)। ਐਂਟੀ ਨਾਰਕੋਟਿਕਸ ਟਾਸਕ ਫੋਰਸ ਦੀ ਟੀਮ ਨੇ ਚਰਸ ਦੀ ਵੱਡੀ ਖੇਪ ਜ਼ਬਤ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਕਾਫੀ ਸਮੇਂ ਬਾਅਦ ਇੰਨੀ ਵੱਡੀ ਖੇਪ ਬਰਾਮਦ ਕੀਤੀ ਗਈ ਹੈ। ਚਰਸ ਦੀ ਤਸਕਰੀ ਦਾ ਮਾਮਲਾ ਬੀਤੀ ਰਾਤ ਉਸ ਸਮੇਂ ਸਾਹਮਣੇ ਆਇਆ ਜਦੋਂ ਐਂਟੀ ਨਾਰਕੋਟਿਕਸ ਟਾਸਕ ਫੋਰਸ ਦੀ ਟੀਮ ਸੁੰਦਰ ਨਗਰ ਦੇ ਪੁੰਗ ‘ਚ ਨਾਕੇ ‘ਤੇ ਮੌਜੂਦ ਸੀ। ਇਸ ਦੌਰਾਨ ਟੀਮ ਵੱਲੋਂ ਆਲਟੋ ਕਾਰ ਐੱਚ. ਪੀ. 66ਏ-4096 ਨੂੰ ਰੋਕ ਕੇ ਜਾਂਚ ਕੀਤੀ ਗਈ। ਜਾਂਚ ਦੌਰਾਨ ਟੀਮ ਵੱਲੋਂ ਕਾਰ ‘ਚ ਮੌਜੂਦ ਦੋ ਨੌਜਵਾਨਾਂ ਦੇ ਕਬਜ਼ੇ ‘ਚੋਂ 10 ਕਿਲੋਗ੍ਰਾਮ ਚਰਸ ਦੀ ਖੇਪ ਬਰਾਮਦ ਕੀਤੀ ਗਈ।
ਡੀ. ਐੱਸ. ਪੀ. ਕੁੱਲੂ ਐਂਟੀ ਨਾਰਕੋਟਿਕਸ ਟਾਸਕ ਫੋਰਸ ਹੇਮਰਾਜ ਵਰਮਾ ਨੇ ਦੱਸਿਆ ਕਿ ਮੁਲਜ਼ਮਾਂ ਦੀ ਪਛਾਣ ਗਿਰਧਾਰੀ ਲਾਲ (26) ਪੁੱਤਰ ਪਾਰਸ ਰਾਮ ਪਿੰਡ ਵਾਰਡ ਨੰਬਰ 1 ਬਿਜਲ ਸੁਚੈਨ ਜ਼ਿਲ੍ਹਾ ਕੁੱਲੂ ਅਤੇ ਅਰੁਣ ਕੁਮਾਰ (22) ਪੁੱਤਰ ਮੇਹਰ ਚੰਦ ਪਿੰਡ ਦੇਉੜੀ ਡਾਕਖਾਨਾ ਬਨੋਗੀ ਤਹਿਸੀਲ ਬੰਜਾਰ ਜ਼ਿਲ੍ਹਾ ਕੁੱਲੂ ਦੇ ਰੂਪ ਵਿੱਚ ਹੋਈ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
