ਨਵੀਂ ਦਿੱਲੀ, 16 ਨਵੰਬਰ (ਹਿ. ਸ.) । ਗਲੋਬਲ ਬਾਜ਼ਾਰ ਤੋਂ ਮਿਲੇ ਸਥਿਰ ਸੰਕੇਤਾਂ ਦੇ ਵਿਚਕਾਰ ਹਫਤੇ ਦੇ ਚੌਥੇ ਦਿਨ ਵੀਰਵਾਰ ਨੂੰ ਘਰੇਲੂ ਸ਼ੇਅਰ ਬਾਜ਼ਾਰ ‘ਚ ਕਾਰੋਬਾਰ ਦੀ ਸ਼ੁਰੂਆਤ ਚੰਗੀ ਰਹੀ। ਬੰਬਈ ਸਟਾਕ ਐਕਸਚੇਂਜ ਬੀਐਸਈ ਦਾ ਸੈਂਸੈਕਸ 406. 48 ਅੰਕ ਜਾਂ 0.62 ਫੀਸਦੀ ਦੀ ਮਜ਼ਬੂਤੀ ਨਾਲ 66,082.41 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ। ਇਸ ਦੇ ਨਾਲ ਹੀ ਨੈਸ਼ਨਲ ਸਟਾਕ ਐਕਸਚੇਂਜ ਦਾ ਨਿਫਟੀ 111.20 ਅੰਕ ਜਾਂ 0.57 ਫੀਸਦੀ ਦੇ ਵਾਧੇ ਨਾਲ 19,786.65 ਅੰਕ ਦੇ ਪੱਧਰ ’ਤੇ ਕਾਰੋਬਾਰ ਕਰਦਾ ਨਜ਼ਰ ਆਇਆ ਹੈ।
ਅੱਜ ਸ਼ੁਰੂਆਤੀ ਕਾਰੋਬਾਰ ‘ਚ ਸ਼ੇਅਰ ਬਾਜ਼ਾਰ ‘ਚ ਗਿਰਾਵਟ ਦੇਖਣ ਨੂੰ ਮਿਲੀ ਪਰ ਦੋਵੇਂ ਪ੍ਰਮੁੱਖ ਸੂਚਕਾਂਕ ਨੇ ਤੇਜ਼ੀ ਨਾਲ ਵਾਪਸੀ ਕੀਤੀ। ਸੈਂਸੈਕਸ ਦੇ 30 ਸ਼ੇਅਰਾਂ ਵਿੱਚੋਂ 16 ਸ਼ੇਅਰਾਂ ’ਚ ਤੇਜ਼ੀ ਅਤੇ 14 ਵਿੱਚ ਗਿਰਾਵਟ ਨਜ਼ਰ ਆਈ। ਸੈਂਸੈਕਸ ਦੀਆਂ ਪ੍ਰਮੁੱਖ ਕੰਪਨੀਆਂ ਵਿੱਚੋਂ ਬਜਾਜ ਫਾਇਨਾਂਸ, ਪਾਵਰ ਗਰਿੱਡ, ਬਜਾਜ ਫਿਨਸਰਵ, ਜੇਐਸਡਬਲਯੂ ਸਟੀਲ, ਟਾਈਟਨ ਅਤੇ ਟਾਟਾ ਸਟੀਲ ਨੁਕਸਾਨ ਵਿੱਚ, ਜਦੋਂ ਕਿ ਐਨਟੀਪੀਸੀ, ਟਾਟਾ ਕੰਸਲਟੈਂਸੀ ਸਰਵਿਸਿਜ਼, ਟਾਟਾ ਮੋਟਰਜ਼ ਅਤੇ ਐਚਸੀਐਲ ਟੈਕਨਾਲੋਜੀਜ਼ ਦੇ ਸ਼ੇਅਰ ਇਸ ਸਮੇਂ ਲਾਭ ਵਿੱਚ ਦਿਖਾਈ ਦਿੱਤੀਆਂ।
ਜ਼ਿਕਰਯੋਗ ਹੈ ਕਿ ਇਕ ਦਿਨ ਪਹਿਲਾਂ ਬੁੱਧਵਾਰ ਨੂੰ ਸੈਂਸੈਕਸ 742 ਅੰਕਾਂ ਦੀ ਮਜ਼ਬੂਤੀ ਨਾਲ 65,675 ‘ਤੇ ਬੰਦ ਹੋਇਆ ਸੀ। ਉਥੇ ਹੀ ਨਿਫਟੀ 231 ਅੰਕਾਂ ਦੀ ਮਜ਼ਬੂਤੀ ਨਾਲ 19,675 ਦੇ ਪੱਧਰ ‘ਤੇ ਬੰਦ ਹੋਇਆ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
