ਨਵੀਂ ਦਿੱਲੀ, 03 ਜਨਵਰੀ (ਹਿ.ਸ.)। ਗਲੋਬਲ ਦਬਾਅ ਕਾਰਨ ਘਰੇਲੂ ਸ਼ੇਅਰ ਬਾਜ਼ਾਰ ’ਚ ਅੱਜ ਲਗਾਤਾਰ ਚੌਥੇ ਕਾਰੋਬਾਰੀ ਦਿਨ ਦਬਾਅ ਬਣਿਆ ਹੋਇਆ ਹੈੈ। ਅੱਜ ਦਾ ਕਾਰੋਬਾਰ ਕਮਜ਼ੋਰੀ ਨਾਲ ਸ਼ੁਰੂ ਹੋਇਆ। ਸ਼ੁਰੂਆਤੀ ਕਾਰੋਬਾਰ ‘ਚ ਵੀ ਮਾਮੂਲੀ ਖਰੀਦਦਾਰੀ ਹੁੰਦੀ ਦੇਖੀ ਗਈ, ਪਰ ਇਸ ਤੋਂ ਬਾਅਦ ਬਿਕਵਾਲੀ ਦਾ ਦਬਾਅ ਵਧਣ ਨਾਲ ਸ਼ੇਅਰ ਬਾਜ਼ਾਰ ਡਿੱਗਣ ਲੱਗਾ। ਕਾਰੋਬਾਰ ਦੌਰਾਨ 11:10 ਵਜੇ ਤੱਕ ਸੈਂਸੈਕਸ 310.55 ਅੰਕ ਭਾਵ 0.43 ਫੀਸਦੀ ਦੀ ਗਿਰਾਵਟ ਨਾਲ 71,581.93 ਅੰਕ ’ਤੇ ਨਿਫਟੀ 92.55 ਅੰਕ ਭਾਵ 0.43 ਫੀਸਦੀ ਦੀ ਗਿਰਾਵਟ ਨਾਲ 21,573.25 ਅੰਕ ’ਤੇ ਕਾਰੋਬਾਰ ਕਰਦੇ ਨਜ਼ਰ ਆਏ।
ਕਾਰੋਬਾਰ ਦੇ ਸ਼ੁਰੂਆਤੀ ਪਹਿਲੇ ਘੰਟੇ ਦੇ ਬਾਅਦ ਸ਼ੇਅਰ ਬਾਜ਼ਾਰ ਦੇ ਵੱਡੇ ਸ਼ੇਅਰਾਂ ਵਿੱਚੋਂ ਅਡਾਨੀ ਇੰਟਰਪ੍ਰਾਈਜਿਜ਼, ਅਡਾਨੀ ਪੋਰਟਸ, ਆਈਟੀਸੀ, ਭਾਰਤੀ ਏਅਰਟੈੱਲ ਅਤੇ ਡਾ: ਰੈੱਡੀਜ਼ ਲੈਬਾਰਟਰੀਆਂ ਦੇ ਸ਼ੇਅਰ 7.41 ਤੋਂ 0.46 ਫ਼ੀਸਦੀ ਦੀ ਮਜ਼ਬੂਤੀ ਨਾਲ ਕਾਰੋਬਾਰ ਕਰਦੇ ਦਿਖਾਈ ਦਿੱਤੇ। ਦੂਜੇ ਪਾਸੇ ਹਿੰਡਾਲਕੋ ਇੰਡਸਟਰੀਜ਼, ਜੇਐਸਡਬਲਯੂ ਸਟੀਲ, ਵਿਪਰੋ, ਹੀਰੋ ਮੋਟੋਕਾਰਪ ਅਤੇ ਐਲਟੀ ਮਾਈਂਡਟਰੀ ਦੇ ਸ਼ੇਅਰ 2.82 ਫੀਸਦੀ ਤੋਂ 2.43 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰ ਰਹੇ ਸਨ। ਸੈਂਸੈਕਸ ਦੇ 30 ਸ਼ੇਅਰਾਂ ‘ਚੋਂ 5 ਸ਼ੇਅਰ ਖਰੀਦਦਾਰੀ ਦੇ ਸਮਰਥਨ ਨਾਲ ਹਰੇ ਨਿਸ਼ਾਨ ‘ਚ ਰਹੇ। ਦੂਜੇ ਪਾਸੇ ਬਿਕਵਾਲੀ ਦੇ ਦਬਾਅ ਕਾਰਨ 25 ਸ਼ੇਅਰ ਲਾਲ ਨਿਸ਼ਾਨ ‘ਤੇ ਕਾਰੋਬਾਰ ਕਰ ਰਹੇ ਹਨ। ਜਦੋਂ ਕਿ ਨਿਫਟੀ ‘ਚ ਸ਼ਾਮਲ ਸ਼ੇਅਰਾਂ ‘ਚੋਂ 12 ਸ਼ੇਅਰ ਹਰੇ ਨਿਸ਼ਾਨ ‘ਚ ਅਤੇ 38 ਸ਼ੇਅਰ ਲਾਲ ਨਿਸ਼ਾਨ ‘ਚ ਕਾਰੋਬਾਰ ਕਰਦੇ ਦੇਖੇ ਗਏ।
ਬੀਐੱਸਈ ਦਾ ਸੈਂਸੈਕਸ ਅੱਜ 59.86 ਅੰਕ ਦੀ ਗਿਰਾਵਟ ਨਾਲ 71,832.62 ਅੰਕਾਂ ਦੇ ਪੱਧਰ ‘ਤੇ ਖੁੱਲ੍ਹਿਆ। ਕਾਰੋਬਾਰ ਸ਼ੁਰੂ ਹੁੰਦੇ ਹੀ ਖਰੀਦਦਾਰਾਂ ਨੇ ਕੁਝ ਦਬਾਅ ਪਾਇਆ, ਜਿਸ ਕਾਰਨ ਇਸ ਸੂਚਕਾਂਕ ਦੀ ਸਥਿਤੀ ‘ਚ ਮਾਮੂਲੀ ਸੁਧਾਰ ਦੇਖਣ ਨੂੰ ਮਿਲਿਆ, ਪਰ ਕੁਝ ਸਮੇਂ ਬਾਅਦ ਵਿਕਰੇਤਾਵਾਂ ਨੇ ਬਾਜ਼ਾਰ ‘ਤੇ ਦਬਾਅ ਬਣਾਇਆ, ਜਿਸ ਕਾਰਨ ਸੂਚਕਾਂਕ ਲਗਭਗ 400 ਅੰਕ ਡਿੱਗ ਕੇ 71,494.13 ਅੰਕ ਦੇ ਪੱਧਰ ‘ਤੇ ਪਹੁੰਚ ਗਿਆ। ਹਾਲਾਂਕਿ ਇਸ ਤੋਂ ਬਾਅਦ ਖਰੀਦਦਾਰਾਂ ਨੇ ਇਕ ਵਾਰ ਫਿਰ ਆਪਣੀ ਮੌਜੂਦਗੀ ਦਾ ਅਹਿਸਾਸ ਕਰਵਾਉਣ ਦੀ ਕੋਸ਼ਿਸ਼ ਕੀਤੀ, ਜਿਸ ਕਾਰਨ ਇਸ ਸੂਚਕਾਂਕ ਦੀ ਸਥਿਤੀ ‘ਚ ਮਾਮੂਲੀ ਸੁਧਾਰ ਦੇਖਣ ਨੂੰ ਮਿਲਿਆ।
ਸੈਂਸੈਕਸ ਦੀ ਤਰ੍ਹਾਂ ਐੱਨਐੱਸਈ ਨਿਫਟੀ ਨੇ ਵੀ ਅੱਜ 4.70 ਅੰਕਾਂ ਦੀ ਮਾਮੂਲੀ ਕਮਜ਼ੋਰੀ ਨਾਲ 21,661.10 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਸ਼ੁਰੂ ਕੀਤਾ। ਬਾਜ਼ਾਰ ਖੁੱਲ੍ਹਣ ਤੋਂ ਥੋੜ੍ਹੀ ਦੇਰ ਬਾਅਦ ਵਿਕਰੀ ਦਬਾਅ ਵਧਣ ਕਾਰਨ ਇਹ ਸੂਚਕਾਂਕ 100 ਤੋਂ ਵੱਧ ਅੰਕ ਡਿੱਗ ਗਿਆ ਅਤੇ 21,556.70 ਅੰਕਾਂ ਦੇ ਪੱਧਰ ‘ਤੇ ਪਹੁੰਚ ਗਿਆ। ਹਾਲਾਂਕਿ ਇਸ ਤੋਂ ਬਾਅਦ ਮਾਮੂਲੀ ਖਰੀਦਦਾਰੀ ਦੇ ਸਮਰਥਨ ਨਾਲ ਇਸ ਸੂਚਕਾਂਕ ਦੀ ਸਥਿਤੀ ‘ਚ ਵੀ ਮਾਮੂਲੀ ਸੁਧਾਰ ਹੁੰਦਾ ਨਜ਼ਰ ਆਇਆ।
ਇਸ ਤੋਂ ਪਹਿਲਾਂ ਮੰਗਲਵਾਰ ਨੂੰ ਆਖਰੀ ਕਾਰੋਬਾਰੀ ਦਿਨ ਸੈਂਸੈਕਸ 379.46 ਅੰਕ ਜਾਂ 0.53 ਫੀਸਦੀ ਦੀ ਕਮਜ਼ੋਰੀ ਨਾਲ 71,892.48 ਅੰਕ ਦੇ ਪੱਧਰ ‘ਤੇ ਅਤੇ ਨਿਫਟੀ 76.10 ਅੰਕ ਜਾਂ 0.35 ਫੀਸਦੀ ਫਿਸਲ ਕੇ 21,665.80 ਅੰਕ ਦੇ ਪੱਧਰ ‘ਤੇ ਬੰਦ ਹੋਇਆ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
