ਨਵੀਂ ਦਿੱਲੀ, 23 ਨਵੰਬਰ (ਹਿ.ਸ.)। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਵੀਰਵਾਰ ਨੂੰ ਕਿਹਾ ਕਿ ਸਾਈਬਰ ਧੋਖਾਧੜੀ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਅਤੇ ਘੁਟਾਲੇਬਾਜ਼ਾਂ ਨੂੰ ਸਿਸਟਮ ਨਾਲ ਖੇਡਣ ਤੋਂ ਰੋਕਣ ਲਈ ਤਕਨਾਲੋਜੀ ਦੀ ਵਾਗਡੋਰ ਆਪਣੇ ਹੱਥਾਂ ਵਿੱਚ ਲੈਣ ਦੀ ਲੋੜ ਹੈ।
ਵਿੱਤ ਮੰਤਰੀ ਇੱਥੇ ‘ਡਿਜੀਟਲ ਐਕਸਲਰੇਸ਼ਨ ਐਂਡ ਟ੍ਰਾਂਸਫਾਰਮੇਸ਼ਨ ਐਕਸਪੋ’ (ਡੀਏਟੀਈ) ਪ੍ਰੋਗਰਾਮ ਨੂੰ ਸੰਬੋਧਨ ਕਰ ਰਹੀ ਸਨ। ਉਨ੍ਹਾਂ ਕਿਹਾ ਕਿ ਸਰਕਾਰ ਲੋਕਾਂ ਨੂੰ ਫੋਨ ਜਾਂ ਐੱਸਐੱਮਐੱਸ (ਸੰਦੇਸ਼) ਰਾਹੀਂ ਨਿਸ਼ਾਨਾ ਬਣਾਉਣ ਵਾਲੇ ਸਾਈਬਰ ਧੋਖਾਧੜੀ ਦੇ ਮਾਮਲਿਆਂ ਨੂੰ ਰੋਕਣ ਲਈ ਸਮੇਂ-ਸਮੇਂ ‘ਤੇ ਜਨਤਕ ਖੇਤਰ ਦੇ ਬੈਂਕਾਂ ਦੀ ਸਮੀਖਿਆ ਕਰਦੀ ਹੈ। ਉਨ੍ਹਾਂ ਕਿਹਾ ਕਿ ਬੈਂਕ ਰੈਗੂਲੇਟਰ ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਆਪਣੇ ਸਿਸਟਮ ਦੀ ਸਮੀਖਿਆ ਕਰਦਾ ਹੈ। ਬੀਮਾ ਕੰਪਨੀਆਂ ਵੀ ਆਪਣੇ ਸਿਸਟਮ ਦੀ ਸਮੀਖਿਆ ਕਰਦੀਆਂ ਹਨ।
ਉਨ੍ਹਾਂ ਕਿਹਾ ਕਿ ਅਸੀਂ ਲਗਾਤਾਰ ਉਹ ਕਰ ਰਹੇ ਹਾਂ ਜਿਸਦੀ ਲੋੜ ਹੈ। ਜਦੋਂ ਤੱਕ ਜਾਗਰੂਕਤਾ ਨਹੀਂ ਆਉਂਦੀ, ਜਦੋਂ ਤੱਕ ਅਸੀਂ ਲੋਕਾਂ ਦੇ ਮਨਾਂ ਵਿੱਚ ਇਹ ਚੌਕਸੀ ਪੈਦਾ ਨਹੀਂ ਕਰਾਂਗੇ ਕਿ ਉਨ੍ਹਾਂ ਨੂੰ ਫੋਨ ‘ਤੇ ਕਹੀ ਗਈ ਕਿਸੇ ਵੀ ਗੱਲ ’ਤੇ ਨਹੀਂ ਚੱਣਾ ਚਾਹੀਦਾ, ਉਦੋਂ ਤੱਕ ਖ਼ਤਰਾ ਰਹੇਗਾ। ਸੀਤਾਰਮਨ ਨੇ ਕਿਹਾ ਕਿ ਭਾਰਤ ਬਦਲਾਅ ਦੇ ਦੌਰ ‘ਚੋਂ ਗੁਜ਼ਰ ਰਿਹਾ ਹੈ। ਅਸੀਂ ਅਜਿਹੇ ਮੁਕਾਮ ‘ਤੇ ਹਾਂ, ਜਿੱਥੇ ਅਸੀਂ ਪਹਿਲਾਂ ਨਾਲੋਂ ਹੁਣ ਪੂਰੀ ਤਰ੍ਹਾਂ ਡਿਜੀਟਲ ਹੋ ਰਹੇ ਹਾਂ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
