ਪਟਨਾ, 13 ਦਸੰਬਰ (ਹਿ.ਸ.)। ਬਿਹਾਰ ਦੀ ਰਾਜਧਾਨੀ ਪਟਨਾ ਦੇ ਗਿਆਨ ਭਵਨ ਵਿੱਚ ਅੱਜ (ਬੁੱਧਵਾਰ) ਸਵੇਰੇ 11 ਵਜੇ ਤੋਂ ਦੋ ਰੋਜ਼ਾ ਗਲੋਬਲ ਨਿਵੇਸ਼ਕ ਸੰਮੇਲਨ, ਬਿਹਾਰ ਬਿਜ਼ਨਸ ਕਨੈਕਟ-2023 ਸ਼ੁਰੂ ਹੋਵੇਗਾ। ਦੇਸ਼ ਭਰ ਦੇ 600 ਉੱਦਮੀ ਅਤੇ 16 ਦੇਸ਼ਾਂ ਦੇ ਪ੍ਰਤੀਨਿਧੀ ਇਸ ਵਿੱਚ ਹਿੱਸਾ ਲੈ ਰਹੇ ਹਨ। ਮੁੱਖ ਮੰਤਰੀ ਨਿਤੀਸ਼ ਕੁਮਾਰ ਅਗਲੇ ਦਿਨ ਇਸ ਵਿੱਚ ਹਿੱਸਾ ਲੈਣਗੇ।
ਉਦਘਾਟਨ ਤੋਂ ਤੁਰੰਤ ਬਾਅਦ ਉਦਯੋਗ ਵਿਭਾਗ ਬਿਹਾਰ ਵਿੱਚ ਟੈਕਸਟਾਈਲ ਅਤੇ ਲੈਦਰ ਉਦਯੋਗ ਵਿੱਚ ਨਿਵੇਸ਼ ਦੇ ਮੌਕਿਆਂ ਅਤੇ ਸੰਭਾਵਨਾਵਾਂ ਬਾਰੇ ਇੱਕ ਪੇਸ਼ਕਾਰੀ ਕਰੇਗਾ। ਪਹਿਲੇ ਦਿਨ ਉਪ ਮੁੱਖ ਮੰਤਰੀ ਤੇਜਸਵੀ ਯਾਦਵ ਅਤੇ ਉਦਯੋਗ ਮੰਤਰੀ ਸਮੀਰ ਮਹਾਸੇਠ ਦੇ ਸੰਬੋਧਨ ਤੋਂ ਬਾਅਦ ਇਨ੍ਹਾਂ ਦੋਵਾਂ ਸੈਕਟਰਾਂ ਨਾਲ ਸਬੰਧਤ ਸਵਾਲ-ਜਵਾਬ ਮਗਰੋਂ ਪਹਿਲਾ ਸੈਸ਼ਨ ਸਮਾਪਤ ਹੋਵੇਗਾ। ਇਸ ਪ੍ਰੋਗਰਾਮ ਵਿੱਚ ਵਿੱਤ ਮੰਤਰੀ ਵਿਜੇ ਚੌਧਰੀ, ਊਰਜਾ ਮੰਤਰੀ ਵਿਜੇਂਦਰ ਯਾਦਵ, ਜਲ ਸਰੋਤ ਮੰਤਰੀ ਸੰਜੇ ਝਾਅ ਅਤੇ ਖੇਤੀਬਾੜੀ ਮੰਤਰੀ ਸਰਵਜੀਤ ਕੁਮਾਰ ਵੀ ਸ਼ਿਰਕਤ ਕਰਨਗੇ।
ਇਹ ਵੱਡੀਆਂ ਕੰਪਨੀਆਂ ਮੌਜੂਦ ਰਹਿਣਗੀਆਂ : ਗਲੋਬਲ ਨਿਵੇਸ਼ਕ ਸੰਮੇਲਨ ਵਿੱਚ ਆਈਟੀ ਖੇਤਰ ਵਿਚੋਂ ਐੱਚਸੀਐੱਲ ਟੈਕਨਾਲੋਜੀ, ਏਐੱਮਡੀ, ਫਾਕਸਕਾਨ ਅਤੇ ਟਾਈਗਰ ਐਨੇਲੈਟਿਕਸ, ਫੂਡ ਸੈਕਟਰ ਵਿੱਚ ਪਤੰਜਲੀ, ਬ੍ਰਿਟੈਨਿਆ ਅਤੇ ਕੋਕਾ ਕੋਲਾ ਮੌਜੂਦ ਰਹਿਣਗੀਆਂ। ਬ੍ਰਿਟਾਨੀਆ ਦੇ ਐੱਮਡੀ ਖੁਦ ਇਸ ਵਿੱਚ ਸ਼ਾਮਲ ਹੋਣਗੇ। ਟੈਕਸਟਾਈਲ ਸੈਕਟਰ ਦੀਆਂ ਜਿਹੜੀਆਂ ਕੰਪਨੀਆਂ ਹਾਜ਼ਰ ਹੋਣਗੀਆਂ ਉਨ੍ਹਾਂ ਵਿੱਚ ਰਿਚਾ, ਸਾਹਾ, ਫਗਵਾੜਾ ਆਦਿ ਸ਼ਾਮਲ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
