ਨਵੀਂ ਦਿੱਲੀ, 27 ਸਤੰਬਰ (ਹਿ. ਸ.)। ਘਰੇਲੂ ਸ਼ੇਅਰ ਬਾਜ਼ਾਰ ’ਚ ਅੱਜ ਇਕ ਵਾਰ ਫਿਰ ਦਬਾਅ ਦੀ ਸਥਿਤੀ ਬਣੀ ਨਜ਼ਰ ਆ ਰਹੀ ਹੈ। ਅੱਜ ਦਾ ਕਾਰੋਬਾਰ ਮਾਮੂਲੀ ਕਮਜ਼ੋਰੀ ਨਾਲ ਸਪਾਟ ਪੱਧਰ ’ਤੇ ਸ਼ੁਰੂ ਹੋਇਆ, ਪਰ ਜਿਵੇਂ-ਜਿਵੇਂ ਕਾਰੋਬਾਰ ਵਧਿਆ ਬਾਜ਼ਾਰ ’ਤੇ ਵਿਕਰੀ ਦਾ ਦਬਾਅ ਵੀ ਵਧਿਆ। ਇਸ ਕਾਰਨ ਸੈਂਸੈਕਸ ਅਤੇ ਨਿਫਟੀ ਦੋਵਾਂ ਸੂਚਕਾਂਕ ਦੀ ਚਾਲ ਵੀ ਗਿਰਾਵਟ ਵੱਲ ਵੱਧਦੀ ਗਈ। ਕਾਰੋਬਾਰ ਦੌਰਾਨ 11:00 ਵਜੇ ਤੱਕ ਸੈਂਸੈਕਸ 291.68 ਅੰਕ ਭਾਵ 0.44 ਫੀਸਦੀ ਦੀ ਗਿਰਾਵਟ ਨਾਲ 65,653.79 ਅੰਕ ’ਤੇ ਅਤੇ ਨਿਫਟੀ 77.05 ਅੰਕ ਭਾਵ 0.39 ਫੀਸਦੀ ਦੀ ਗਿਰਾਵਟ ਨਾਲ 19,587.65 ਅੰਕ ਦੇ ਪੱਧਰ ’ਤੇ ਕਾਰੋਬਾਰ ਕਰ ਰਿਹਾ ਸੀ।
ਬੀਐੱਸਈ ਦਾ ਸੂਚਕਾਂਕ ਅੱਜ 19.83 ਅੰਕ ਦੀ ਮਾਮੂਲੀ ਕਮਜ਼ੋਰੀ ਨਾਲ 65,925.64 ਅੰਕਾਂ ਦੇ ਪੱਧਰ ’ਤੇ ਖੁੱਲ੍ਹਿਆ। ਕਾਰੋਬਾਰ ਸ਼ੁਰੂ ਹੋਣ ਦੇ ਕੁਝ ਸਮੇਂ ਬਾਅਦ ਹੀ ਬਾਜ਼ਾਰ ’ਚ ਬਿਕਵਾਲੀ ਦਾ ਦਬਾਅ ਰਿਹਾ, ਜਿਸ ਕਾਰਨ ਸੂਚਕਾਂਕ ਡਿੱਗਦਾ ਰਿਹਾ। ਹਾਲਾਂਕਿ, ਖਰੀਦਦਾਰਾਂ ਨੇ ਵੀ ਕਈ ਵਾਰ ਖਰੀਦਦਾਰੀ ਕਰਕੇ ਬਾਜ਼ਾਰ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੇ ਬਾਵਜੂਦ ਬਿਕਵਾਲੀ ਦੇ ਦਬਾਅ ਕਾਰਨ ਇਸ ਸੂਚਕਾਂਕ ਦੀ ਸਥਿਤੀ ’ਚ ਸੁਧਾਰ ਨਹੀਂ ਹੋ ਸਕਿਆ। ਸੈਂਸੈਕਸ ਦੀ ਤਰ੍ਹਾਂ ਐੱਨਐੱਸਈ ਨਿਫਟੀ ਦਾ ਕਾਰੋਬਾਰ ਵੀ 27.65 ਅੰਕ ਦੀ ਗਿਰਾਵਟ ਨਾਲ 19,637.05 ਅੰਕਾਂ ਦੇ ਪੱਧਰ ’ਤੇ ਸ਼ੁਰੂ ਹੋਇਆ। ਬਾਜ਼ਾਰ ਖੁੱਲ੍ਹਣ ਦੇ ਬਾਅਦ ਤੋਂ ਹੀ ਬਿਕਵਾਲੀ ਦੇ ਦਬਾਅ ਕਾਰਨ ਇਹ ਸੂਚਕਾਂਕ ਵੀ ਲਗਾਤਾਰ ਹੇਠਾਂ ਡਿੱਗਦਾ ਰਿਹਾ। ਖਰੀਦਦਾਰਾਂ ਦੁਆਰਾ ਕਦੇ-ਕਦਾਈਂ ਖਰੀਦਦਾਰੀ ਦੇ ਬਾਵਜੂਦ, ਸੂਚਕਾਂਕ ਲਗਾਤਾਰ ਡਿੱਗਦਾ ਰਿਹਾ।
ਅੱਜ ਦੇ ਕਾਰੋਬਾਰ ਵਿਚ ਫਾਰਮਾਸਿਊਟੀਕਲ ਸੈਕਟਰ ਵਿਚ ਤੇਜ਼ੀ ਦਾ ਰੁਝਾਨ ਹੈ। ਕਾਰੋਬਾਰ ਦੇ ਪਹਿਲੇ ਘੰਟੇ ਦੇ ਬਾਅਦ ਸ਼ੇਅਰ ਬਾਜ਼ਾਰ ਦੇ ਪ੍ਰਮੁੱਖ ਸ਼ੇਅਰਾਂ ਵਿੱਚੋਂ ਸਿਪਲਾ, ਡਾ. ਰੈੱਡੀਜ਼ ਲੈਬਾਰਟਰੀਜ਼, ਡਿਵੀਜ਼ ਲੈਬਾਰਟਰੀਜ਼, ਐਲਟੀ ਮਾਈਂਡਟਰੀ ਅਤੇ ਸਨ ਫਾਰਮਾਸਿਊਟੀਕਲਜ਼ ਦੇ ਸ਼ੇਅਰ 1.68 ਤੋਂ 0.53 ਫੀਸਦੀ ਦੀ ਮਜ਼ਬੂਤੀ ਨਾਲ ਕਾਰੋਬਾਰ ਕਰ ਰਹੇ ਸਨ। ਦੂਜੇ ਪਾਸੇ ਐਚਡੀਐਫਸੀ ਬੈਂਕ, ਆਈਸੀਆਈਸੀਆਈ ਬੈਂਕ, ਆਇਸ਼ਰ ਮੋਟਰਜ਼, ਟਾਟਾ ਸਟੀਲ ਅਤੇ ਨੇਸਲੇ ਦੇ ਸ਼ੇਅਰ 1.33 ਤੋਂ 0.93 ਫੀਸਦੀ ਦੀ ਗਿਰਾਵਟ ਨਾਲ ਕਾਰੋਬਾਰ ਕਰਦੇ ਨਜ਼ਰ ਆਏ। ਇਸ ਦੌਰਾਨ ਸੈਂਸੈਕਸ ’ਚ ਸ਼ਾਮਲ 30 ਸ਼ੇਅਰਾਂ ’ਚੋਂ 5 ਸ਼ੇਅਰ ਖਰੀਦਦਾਰੀ ਦੇ ਸਮਰਥਨ ਨਾਲ ਹਰੇ ਨਿਸ਼ਾਨ ’ਤੇ ਰਹੇ। ਦੂਜੇ ਪਾਸੇ ਬਿਕਵਾਲੀ ਦੇ ਦਬਾਅ ਕਾਰਨ 25 ਸ਼ੇਅਰ ਲਾਲ ਨਿਸ਼ਾਨ ’ਤੇ ਕਾਰੋਬਾਰ ਕਰਦੇ ਦਿਖਾਈ ਦਿੱਤੇ। ਨਿਫਟੀ ’ਚ ਸ਼ਾਮਲ 50 ਸ਼ੇਅਰਾਂ ਵਿੱਚੋਂ 13 ਸ਼ੇਅਰ ਹਰੇ ਨਿਸ਼ਾਨ ’ਚ ਅਤੇ 37 ਸ਼ੇਅਰ ਲਾਲ ਨਿਸ਼ਾਨ ’ਚ ਕਾਰੋਬਾਰ ਕਰਦੇ ਨਜ਼ਰ ਆਏ।
ਜ਼ਿਕਰਯੋਗ ਹੈ ਕਿ ਆਖਰੀ ਕਾਰੋਬਾਰੀ ਦਿਨ ਮੰਗਲਵਾਰ ਨੂੰ ਸੈਂਸੈਕਸ 78.22 ਅੰਕ ਜਾਂ 0.12 ਫੀਸਦੀ ਦੀ ਕਮਜ਼ੋਰੀ ਨਾਲ 65,945.47 ਅੰਕਾਂ ਦੇ ਪੱਧਰ ’ਤੇ ਅਤੇ ਨਿਫਟੀ 9.85 ਅੰਕ ਜਾਂ 0.05 ਫੀਸਦੀ ਡਿੱਗ ਕੇ 19,664.70 ਅੰਕ ’ਤੇ ਬੰਦ ਹੋਇਆ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
