ਨਵੀਂ ਦਿੱਲੀ, 04 ਦਸੰਬਰ (ਹਿ. ਸ.)। ਗਲੋਬਲ ਬਾਜ਼ਾਰ ਤੋਂ ਅੱਜ ਸਕਾਰਾਤਮਕ ਸੰਕੇਤ ਮਿਲ ਰਹੇ ਹਨ। ਪਿਛਲੇ ਵਪਾਰਕ ਸੈਸ਼ਨ ਦੌਰਾਨ ਵਾਲ ਸਟ੍ਰੀਟ ’ਚ ਤੇਜ਼ੀ ਬਣੀ ਰਹੀ। ਹਾਲਾਂਕਿ, ਡਾਓ ਜੌਂਸ ਫਿਊਚਰਜ਼ ਅੱਜ ਗਿਰਾਵਟ ਨਾਲ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਯੂਰਪੀ ਬਾਜ਼ਾਰ ਵੀ ਪਿਛਲੇ ਸੈਸ਼ਨ ਦੌਰਾਨ ਇਕ ਫੀਸਦੀ ਚੜ੍ਹ ਕੇ ਬੰਦ ਹੋਏ ਸਨ। ਉੱਥੇ ਹੀ ਅੱਜ ਏਸ਼ੀਆਈ ਬਾਜ਼ਾਰਾਂ ‘ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ।
ਅਮਰੀਕੀ ਫੈਡਰਲ ਰਿਜ਼ਰਵ ਦੇ ਚੇਅਰਮੈਨ ਜੇਰੋਮ ਪਾਵੇਲ ਵੱਲੋਂ ਮਹਿੰਗਾਈ ਦਰ ‘ਚ ਗਿਰਾਵਟ ਦੇ ਸੰਕੇਤ ਦਿੱਤੇ ਜਾਣ ਕਾਰਨ ਪਿਛਲੇ ਸੈਸ਼ਨ ਦੌਰਾਨ ਅਮਰੀਕੀ ਬਾਜ਼ਾਰ ‘ਚ ਸਕਾਰਾਤਮਕ ਮਾਹੌਲ ਰਿਹਾ। ਐੱਸਐਂਡਪੀ 500 ਇੰਡੈਕਸ 0.52 ਫੀਸਦੀ ਦੇ ਵਾਧੇ ਨਾਲ 4,591.51 ‘ਤੇ ਅਤੇ ਨੈਸਡੈਕ 0.46 ਫੀਸਦੀ ਦੇ ਵਾਧੇ ਨਾਲ 14,291.15 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ। ਹਾਲਾਂਕਿ, ਡਾਓ ਜੌਂਸ ਫਿਊਚਰਜ਼ ਅੱਜ 0.08 ਫੀਸਦੀ ਦੀ ਗਿਰਾਵਟ ਦੇ ਨਾਲ 36,220.87 ਦੇ ਪੱਧਰ ‘ਤੇ ਕਾਰੋਬਾਰ ਕਰਦਾ ਨਜ਼ਰ ਆਇਆ ਹੈ।
ਪਿਛਲੇ ਸੈਸ਼ਨ ਦੌਰਾਨ ਯੂਰਪੀ ਬਾਜ਼ਾਰ ‘ਚ ਵੀ ਤੇਜ਼ੀ ਰਹੀ। ਐੱਫਟੀਐੱਸਈ ਇੰਡੈਕਸ 1 ਫੀਸਦੀ ਦੇ ਵਾਧੇ ਨਾਲ 7,529.35 ‘ਤੇ ਬੰਦ ਹੋਇਆ। ਇਸੇ ਤਰ੍ਹਾਂ, ਸੀਏਸੀ ਸੂਚਕਾਂਕ 0.48 ਫੀਸਦੀ ਦੇ ਵਾਧੇ ਨਾਲ 7,346.15 ਅੰਕ ਦੇ ਪੱਧਰ ‘ਤੇ ਅਤੇ ਡੀ. ਏ. ਐਕਸ. ਇੰਡੈਕਸ 182.09 ਅੰਕ ਜਾਂ 1.11 ਫੀਸਦੀ ਦੇ ਵਾਧੇ ਨਾਲ 16,397.52 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ।
ਅੱਜ ਏਸ਼ੀਆਈ ਬਾਜ਼ਾਰਾਂ ‘ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਗਿਫਟ ਨਿਫਟੀ 195 ਅੰਕ ਜਾਂ 0.94 ਫੀਸਦੀ ਦੇ ਵਾਧੇ ਨਾਲ 20,688.50 ਅੰਕ ਦੇ ਪੱਧਰ ‘ਤੇ, ਸਟਰੇਟਸ ਟਾਈਮਜ਼ ਇੰਡੈਕਸ 0.39 ਫੀਸਦੀ ਦੇ ਵਾਧੇ ਨਾਲ 3,102.26 ਅੰਕਾਂ ਦੇ ਪੱਧਰ ‘ਤੇ, ਕੋਸਪੀ ਇੰਡੈਕਸ 0.28 ਫੀਸਦੀ ਚੜ੍ਹ ਕੇ 2,511.99 ਅੰਕਾਂ ਦੇ ਪੱਧਰ ‘ਤੇ, ਸੈੱਟ ਕੰਪੋਜ਼ਿਟ ਇੰਡੈਕਸ 0.54 ਫੀਸਦੀ ਦੇ ਵਾਧੇ ਨਾਲ 1,387.77 ਅੰਕਾਂ ਦੇ ਪੱਧਰ ‘ਤੇ ਅਤੇ ਜਕਾਰਤਾ ਕੰਪੋਜ਼ਿਟ ਸੂਚਕਾਂਕ 0.90 ਫੀਸਦੀ ਦੇ ਵਾਧੇ ਨਾਲ 7,123.80 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਕਰਦੇ ਨਜ਼ਰ ਆਏ ਹਨ। ਦੂਜੇ ਪਾਸੇ ਨਿਕੇਈ ਇੰਡੈਕਸ 247.86 ਅੰਕ ਜਾਂ 0.75 ਫੀਸਦੀ ਦੀ ਕਮਜ਼ੋਰੀ ਨਾਲ 33,183.65 ਅੰਕਾਂ ਦੇ ਪੱਧਰ ‘ਤੇ, ਹੈਂਗ ਸੇਂਗ ਇੰਡੈਕਸ 114.49 ਅੰਕ ਜਾਂ 0.68 ਫੀਸਦੀ ਡਿੱਗ ਕੇ 16,715.81 ਅੰਕ ਦੇ ਪੱਧਰ ‘ਤੇ, ਤਾਈਵਾਨ ਵੇਟਿਡ ਇੰਡੈਕਸ 0.05 ਫੀਸਦੀ ਡਿੱਗ ਕੇ 17,429.17 ਅੰਕ ਦੇ ਪੱਧਰ ‘ਤੇ ਅਤੇ ਸ਼ੰਘਾਈ ਕੰਪੋਜ਼ਿਟ ਇੰਡੈਕਸ 0.04 ਫੀਸਦੀ ਦੀ ਕਮਜ਼ੋਰੀ ਨਾਲ 3,030.56 ਅੰਕ ‘ਤੇ ਕਾਰੋਬਾਰ ਕਰਦੇ ਦਿਖਾਈ ਦਿੰਤੇ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
