ਨਵੀਂ ਦਿੱਲੀ, 01 ਦਸੰਬਰ (ਹਿ. ਸ.)। ਗਲੋਬਲ ਬਾਜ਼ਾਰ ਤੋਂ ਅੱਜ ਸਕਾਰਾਤਮਕ ਸੰਕੇਤ ਮਿਲ ਰਹੇ ਹਨ। ਪਿਛਲੇ ਸੈਸ਼ਨ ਦੌਰਾਨ ਅਮਰੀਕੀ ਬਾਜ਼ਾਰ ‘ਚ ਆਮ ਤੌਰ ‘ਤੇ ਤੇਜ਼ੀ ਦਾ ਮਾਹੌਲ ਰਿਹਾ। ਡਾਓ ਜੌਂਸ ਫਿਊਚਰਜ਼ ਅੱਜ ਮਾਮੂਲੀ ਵਾਧੇ ਨਾਲ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਯੂਰਪੀ ਬਾਜ਼ਾਰ ਵੀ ਪਿਛਲੇ ਸੈਸ਼ਨ ਦੌਰਾਨ ਮਜ਼ਬੂਤੀ ਨਾਲ ਕਾਰੋਬਾਰ ਕਰਨ ਤੋਂ ਬਾਅਦ ਬੰਦ ਹੋਏ। ਦੂਜੇ ਪਾਸੇ ਅੱਜ ਏਸ਼ੀਆਈ ਬਾਜ਼ਾਰਾਂ ‘ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ।
ਪਿਛਲੇ ਸੈਸ਼ਨ ਦੌਰਾਨ ਵਾਲ ਸਟ੍ਰੀਟ ਨੇ ਸਕਾਰਾਤਮਕ ਕਾਰੋਬਾਰ ਜਾਰੀ ਰੱਖਿਆ। ਹਾਲਾਂਕਿ ਕਾਰੋਬਾਰ ਦੇ ਆਖਰੀ ਘੰਟਿਆਂ ‘ਚ ਤਿੱਖੀ ਮੁਨਾਫਾ-ਬੁੱਕਿੰਗ ਕਾਰਨ ਅਮਰੀਕੀ ਬਾਜ਼ਾਰ ਸੂਚਕਾਂਕ ਮਿਲੇ-ਜੁਲੇ ਨਤੀਜਿਆਂ ਨਾਲ ਬੰਦ ਹੋਏ। ਡਾਓ ਜੋਂਸ ਪਿਛਲੇ ਸੈਸ਼ਨ ਦੌਰਾਨ 520 ਅੰਕਾਂ ਦੇ ਵਾਧੇ ਨਾਲ ਬੰਦ ਹੋਇਆ। ਇਸੇ ਤਰ੍ਹਾਂ ਐੱਸਐਂਡਪੀ 500 ਸੂਚਕਾਂਕ 0.11 ਫੀਸਦੀ ਦੇ ਵਾਧੇ ਨਾਲ 4,555.57 ਅੰਕ ’ਤੇ ਪੱਧਰ ਬੰਦ ਹੋਇਆ। ਦੂਜੇ ਪਾਸੇ ਆਖਰੀ ਮਿੰਟ ਦੀ ਵਿਕਰੀ ਕਾਰਨ ਨੈਸਡੈਕ 0.59 ਫੀਸਦੀ ਦੀ ਗਿਰਾਵਟ ਨਾਲ 14,174.57 ‘ਤੇ ਬੰਦ ਹੋਇਆ।
ਪਿਛਲੇ ਸੈਸ਼ਨ ਦੌਰਾਨ ਯੂਰਪੀ ਬਾਜ਼ਾਰ ‘ਚ ਵੀ ਤੇਜ਼ੀ ਰਹੀ। ਐੱਫਟੀਐੱਸਈ ਇੰਡੈਕਸ 0.41 ਫੀਸਦੀ ਦੇ ਵਾਧੇ ਨਾਲ 7,453.75 ‘ਤੇ ਬੰਦ ਹੋਇਆ। ਇਸੇ ਤਰ੍ਹਾਂ ਸੀਏਸੀ ਸੂਚਕਾਂਕ 0.59 ਫੀਸਦੀ ਦੀ ਛਾਲ ਮਾਰ ਕੇ 7,310.77 ਅੰਕ ਦੇ ਪੱਧਰ ‘ਤੇ ਖਤਮ ਹੋਇਆ। ਡੀਏਐਕਸ ਇੰਡੈਕਸ 0.30 ਫੀਸਦੀ ਦੇ ਵਾਧੇ ਨਾਲ 16,215.43 ਦੇ ਪੱਧਰ ‘ਤੇ ਬੰਦ ਹੋਇਆ।
ਅੱਜ ਏਸ਼ੀਆਈ ਬਾਜ਼ਾਰਾਂ ‘ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਗਿਫਟ ਨਿਫਟੀ 99 ਅੰਕ ਜਾਂ 0.49 ਫੀਸਦੀ ਦੇ ਵਾਧੇ ਨਾਲ 20,358 ਦੇ ਪੱਧਰ ‘ਤੇ, ਨਿੱਕੇਈ ਇੰਡੈਕਸ 0.06 ਫੀਸਦੀ ਦੇ ਵਾਧੇ ਨਾਲ 33,505.98 ਦੇ ਪੱਧਰ ‘ਤੇ, ਸਟਰੇਟਸ ਟਾਈਮਜ਼ ਇੰਡੈਕਸ 0.36 ਫੀਸਦੀ ਵਧ ਕੇ 3,084.02 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਕਰਦਾ ਨਜ਼ਰ ਆਇਆ। ਦੂਜੇ ਪਾਸੇ ਹੈਂਗ ਸੇਂਗ ਇੰਡੈਕਸ 122.89 ਅੰਕ ਜਾਂ 0.72 ਫੀਸਦੀ ਦੀ ਕਮਜ਼ੋਰੀ ਨਾਲ 16,919.99 ਅੰਕਾਂ ਦੇ ਪੱਧਰ ‘ਤੇ, ਕੋਸਪੀ ਇੰਡੈਕਸ 1.03 ਫੀਸਦੀ ਡਿੱਗ ਕੇ 2,509.21 ਅੰਕਾਂ ਦੇ ਪੱਧਰ ‘ਤੇ, ਤਾਈਵਾਨ ਵੇਟਿਡ ਇੰਡੈਕਸ 0.05 ਫੀਸਦੀ ਦੀ ਗਿਰਾਵਟ ਨਾਲ 17,424.91 ਅੰਕ ਦੇ ਪੱਧਰ ‘ਤੇ, ਸੈੱਟ ਕੰਪੋਜ਼ਿਟ ਇੰਡੈਕਸ 0.01 ਫੀਸਦੀ ਦੀ ਮਾਮੂਲੀ ਕਮਜ਼ੋਰੀ ਦੇ ਨਾਲ 1,380.06 ਅੰਕ ਦੇ ਪੱਧਰ ‘ਤੇ, ਜਕਾਰਤਾ ਕੰਪੋਜ਼ਿਟ ਇੰਡੈਕਸ 0.39 ਫੀਸਦੀ ਫਿਸਲ ਕੇ 7,053.46 ਅੰਕ ਦੇ ਪੱਧਰ ‘ਤੇ ਅਤੇ ਸ਼ੰਘਾਈ ਕੰਪੋਜ਼ਿਟ ਇੰਡੈਕਸ 0.33 ਫੀਸਦੀ ਡਿੱਗ ਕੇ 3,019.84 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਕਰਦੇ ਨਜ਼ਰ ਆਏ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
