ਨਵੀਂ ਦਿੱਲੀ, 23 ਜਨਵਰੀ (ਹਿ.ਸ.)। ਗਲੋਬਲ ਬਾਜ਼ਾਰ ਤੋਂ ਅੱਜ ਮਜ਼ਬੂਤੀ ਦੇ ਸੰਕੇਤ ਮਿਲ ਰਹੇ ਹਨ। ਪਿਛਲੇ ਕਾਰੋਬਾਰੀ ਸੈਸ਼ਨ ‘ਚ ਅਮਰੀਕੀ ਬਾਜ਼ਾਰ ‘ਚ ਉਤਸ਼ਾਹ ਦਾ ਮਾਹੌਲ ਰਿਹਾ, ਜਿਸ ਕਾਰਨ ਵਾਲ ਸਟ੍ਰੀਟ ਦੇ ਤਿੰਨੋਂ ਸੂਚਕਾਂਕ ਰਿਕਾਰਡ ਉਚਾਈ ‘ਤੇ ਬੰਦ ਹੋਏ। ਡਾਓ ਜੌਂਸ ਫਿਊਚਰਜ਼ ਵੀ ਅੱਜ ਮਜ਼ਬੂਤੀ ਦੇ ਨਾਲ ਕਾਰੋਬਾਰ ਕਰਦਾ ਨਜ਼ਰ ਆ ਰਿਹਾ ਹੈ। ਪਿਛਲੇ ਸੈਸ਼ਨ ਦੌਰਾਨ ਯੂਰਪੀ ਬਾਜ਼ਾਰ ‘ਚ ਵੀ ਤੇਜ਼ੀ ਰਹੀ। ਏਸ਼ੀਆਈ ਬਾਜ਼ਾਰ ‘ਚ ਅੱਜ ਮਿਸ਼ਰਤ ਕਾਰੋਬਾਰ ਹੋ ਰਿਹਾ ਹੈ।
ਉਤਸ਼ਾਹ ਦੇ ਮਾਹੌਲ ਕਾਰਨ ਪਿਛਲੇ ਸੈਸ਼ਨ ਦੌਰਾਨ ਵਾਲ ਸਟ੍ਰੀਟ ਦੇ ਤਿੰਨੋਂ ਸੂਚਕਾਂਕ ਲਗਾਤਾਰ ਤੇਜ਼ੀ ਬਣੀ ਰਹੀ। ਡਾਓ ਜੌਂਸ ਪਹਿਲੀ ਵਾਰ 38 ਹਜ਼ਾਰ ਅੰਕ ਦੇ ਉੱਪਰ ਬੰਦ ਹੋਇਆ। ਇਸੇ ਤਰ੍ਹਾਂ ਐੱਸਐਂਡਪੀ 500 ਸੂਚਕਾਂਕ 0.26 ਫੀਸਦੀ ਮਜ਼ਬੂਤੀ ਨਾਲ 4,852.38 ਅੰਕਾਂ ਦੇ ਪੱਧਰ ‘ਤੇ ਅਤੇ ਨੈਸਡੈਕ 0.32 ਫੀਸਦੀ ਮਜ਼ਬੂਤੀ ਨਾਲ 15,360.29 ਅੰਕ ਦੇ ਪੱਧਰ ‘ਤੇ ਬੰਦ ਹੋਇਆ। ਅੱਜ ਡਾਓ ਜੌਂਸ ਫਿਊਚਰਜ਼ 0.05 ਫੀਸਦੀ ਦੀ ਮਜ਼ਬੂਤੀ ਨਾਲ 38,019.51 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦਾ ਨਜ਼ਰ ਆਇਆ ਹੈ।
ਯੂਰਪੀ ਬਾਜ਼ਾਰ ਨੇ ਵੀ ਪਿਛਲੇ ਸੈਸ਼ਨ ਦੌਰਾਨ ਮਜ਼ਬੂਤੀ ਨਾਲ ਕਾਰੋਬਾਰ ਜਾਰੀ ਰੱਖਿਆ। ਐੱਫਟੀਐੱਸਈ ਇੰਡੈਕਸ 0.34 ਮਜ਼ਬੂਤੀ ਨਾਲ 7,487.71 ‘ਤੇ, ਸੀਏਸੀ ਸੂਚਕਾਂਕ 0.56 ਫੀਸਦੀ ਮਜ਼ਬੂਤੀ ਨਾਲ 7,413.25 ਅੰਕ ਦੇ ਪੱਧਰ ‘ਤੇ ਅਤੇ ਡੀਏਐਕਸ ਇੰਡੈਕਸ 128.23 ਅੰਕ ਜਾਂ 0.77 ਫੀਸਦੀ ਮਜ਼ਬੂਤੀ ਨਾਲ 16,683.36 ਅੰਕ ਦੇ ਪੱਧਰ ‘ਤੇ ਬੰਦ ਹੋਇਆ।
ਅੱਜ ਏਸ਼ੀਆਈ ਬਾਜ਼ਾਰਾਂ ‘ਚ ਮਿਲਿਆ-ਜੁਲਿਆ ਕਾਰੋਬਾਰ ਦੇਖਣ ਨੂੰ ਮਿਲ ਰਿਹਾ ਹੈ। ਸੈੱਟ ਕੰਪੋਜ਼ਿਟ ਇੰਡੈਕਸ 0.02 ਫੀਸਦੀ ਦੀ ਮਾਮੂਲੀ ਕਮਜ਼ੋਰੀ ਦੇ ਨਾਲ 1,369.64 ਅੰਕ ਦੇ ਪੱਧਰ ‘ਤੇ, ਜਕਾਰਤਾ ਕੰਪੋਜ਼ਿਟ ਇੰਡੈਕਸ 0.49 ਫੀਸਦੀ ਡਿੱਗ ਕੇ 7,212.25 ਅੰਕ ਦੇ ਪੱਧਰ ‘ਤੇ, ਸ਼ੰਘਾਈ ਕੰਪੋਜ਼ਿਟ ਇੰਡੈਕਸ 0.35 ਫੀਸਦੀ ਦੀ ਗਿਰਾਵਟ ਨਾਲ 2,746.74 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰਦੇ ਨਜ਼ਰ ਆਏ ਹਨ।
ਦੂਜੇ ਪਾਸੇ ਗਿਫਟ ਨਿਫਟੀ 166.50 ਅੰਕ ਜਾਂ 0.77 ਫੀਸਦੀ ਮਜ਼ਬੂਤੀ ਨਾਲ 21,756 ਅੰਕਾਂ ਦੇ ਪੱਧਰ ‘ਤੇ, ਨਿੱਕੇਈ ਇੰਡੈਕਸ 0.24 ਫੀਸਦੀ ਮਜ਼ਬੂਤੀ ਨਾਲ 36,633.47 ਅੰਕਾਂ ਦੇ ਪੱਧਰ ‘ਤੇ, ਹੈਂਗ ਸੇਂਗ ਇੰਡੈਕਸ 371.94 ਅੰਕ ਜਾਂ 2.43 ਫੀਸਦੀ ਦੀ ਮਜ਼ਬੂਤੀ ਨਾਲ 15,333.12 ਅੰਕਾਂ ਦੇ ਪੱਧਰ ‘ਤੇ, ਸਟਰੇਟਸ ਟਾਈਮਜ਼ ਇੰਡੈਕਸ 0.11 ਫੀਸਦੀ ਮਜ਼ਬੂਤੀ ਨਾਲ 3,152.68 ਦੇ ਪੱਧਰ ‘ਤੇ, ਤਾਈਵਾਨ ਵੇਟਿਡ ਇੰਡੈਕਸ 0.12 ਫੀਸਦੀ ਮਜ਼ਬੂਤੀ ਨਾਲ 17,836.63 ‘ਤੇ ਅਤੇ ਕੋਸਪੀ ਇੰਡੈਕਸ 0.31 ਫੀਸਦੀ ਮਜ਼ਬੂਤੀ ਨਾਲ 2,472.01 ਅੰਕਾਂ ‘ਤੇ ਕਾਰੋਬਾਰ ਕਰਦੇ ਨਜ਼ਰ ਆਏ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
