ਨਵੀਂ ਦਿੱਲੀ, 03 ਜਨਵਰੀ (ਹਿ.ਸ.)। ਗਲੋਬਲ ਬਾਜ਼ਾਰ ਤੋਂ ਅੱਜ ਕਮਜ਼ੋਰ ਸੰਕੇਤ ਮਿਲ ਰਹੇ ਹਨ। ਅਮਰੀਕੀ ਬਾਜ਼ਾਰ ਪਿਛਲੇ ਸੈਸ਼ਨ ਦੌਰਾਨ ਲਗਾਤਾਰ ਉਤਰਾਅ-ਚੜ੍ਹਾਅ ਦਾ ਸਾਹਮਣਾ ਕਰਨ ਤੋਂ ਬਾਅਦ ਗਿਰਾਵਟ ਨਾਲ ਬੰਦ ਹੋਏ। ਇਸੇ ਤਰ੍ਹਾਂ ਯੂਰਪੀ ਬਾਜ਼ਾਰ ਵੀ ਪਿਛਲੇ ਸੈਸ਼ਨ ਦੌਰਾਨ ਦਬਾਅ ਹੇਠ ਕਾਰੋਬਾਰ ਕਰਨ ਤੋਂ ਬਾਅਦ ਮਿਲੇ-ਜੁਲੇ ਨਤੀਜਿਆਂ ਨਾਲ ਬੰਦ ਹੋਏ। ਏਸ਼ੀਆਈ ਬਾਜ਼ਾਰ ‘ਚ ਅੱਜ ਦਬਾਅ ਬਣਿਆ ਨਜ਼ਰ ਆ ਰਿਹਾ ਹੈ।
ਬ੍ਰੋਕਰੇਜ ਏਜੰਸੀਆਂ ਦੁਆਰਾ ਤਕਨੀਕੀ ਕੰਪਨੀਆਂ ਨੂੰ ਡਾਊਨਗ੍ਰੇਡ ਕਰਨ ਕਾਰਨ ਪਿਛਲੇ ਸੈਸ਼ਨ ਦੌਰਾਨ ਅਮਰੀਕੀ ਬਾਜ਼ਾਰ ’ਚ ਗਿਰਾਵਟ ਦਰਜ ਕੀਤੀ ਗਈ। ਹਾਲਾਂਕਿ ਡਾਓ ਜੋਂਸ ਫਲੈਟ ਬੰਦ ਕਰਨ ’ਚ ਕਾਮਯਾਬ ਰਿਹਾ, ਪਰ ਪਿਛਲੇ ਸੈਸ਼ਨ ’ਚ ਐੱਸਐਂਡਪੀ 500 ਸੂਚਕਾਂਕ 0.86 ਫੀਸਦੀ ਦੀ ਗਿਰਾਵਟ ਦੇ ਨਾਲ 4,728.64 ਅੰਕਾਂ ‘ਤੇ ਬੰਦ ਹੋਇਆ। ਇਸੇ ਤਰ੍ਹਾਂ ਅਕਤੂਬਰ ਤੋਂ ਬਾਅਦ ਪਹਿਲੀ ਵਾਰ ਨੈਸਡੈਕ 299.22 ਅੰਕ ਜਾਂ 1.99 ਫੀਸਦੀ ਡਿੱਗ ਕੇ 14,712.13 ਅੰਕਾਂ ਦੇ ਪੱਧਰ ‘ਤੇ ਬੰਦ ਹੋਇਆ। ਡਾਓ ਜੌਂਸ ਫਿਊਚਰਜ਼ ਵੀ ਅੱਜ 0.05 ਫੀਸਦੀ ਦੀ ਗਿਰਾਵਟ ਨਾਲ 37,695.44 ਅੰਕ ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ।
ਪਿਛਲੇ ਸੈਸ਼ਨ ਦੌਰਾਨ ਦਬਾਅ ਹੇਠ ਕਾਰੋਬਾਰ ਕਰਨ ਤੋਂ ਬਾਅਦ ਯੂਰਪੀ ਬਾਜ਼ਾਰ ਵੀ ਮਿਲੇ-ਜੁਲੇ ਨਤੀਜਿਆਂ ਨਾਲ ਬੰਦ ਹੋਏ। ਐੱਫਟੀਐੱਸਈ ਇੰਡੈਕਸ 0.15 ਫੀਸਦੀ ਫਿਸਲ ਕੇ 7,721.52 ‘ਤੇ ਬੰਦ ਹੋਇਆ। ਇਸੇ ਤਰ੍ਹਾਂ ਸੀਏਸੀ ਸੂਚਕਾਂਕ 0.16 ਫੀਸਦੀ ਦੀ ਗਿਰਾਵਟ ਨਾਲ 7,530.86 ਅੰਕਾਂ ‘ਤੇ ਬੰਦ ਹੋਇਆ। ਦੂਜੇ ਪਾਸੇ ਡੀਏਐਕਸ ਇੰਡੈਕਸ 0.11 ਫੀਸਦੀ ਮਜ਼ਬੂਤੀ ਨਾਲ 16,769.36 ‘ਤੇ ਬੰਦ ਹੋਇਆ।
ਏਸ਼ੀਆਈ ਬਾਜ਼ਾਰਾਂ ‘ਚ ਅੱਜ ਲਗਾਤਾਰ ਵਿਕਰੀ ਦਾ ਦਬਾਅ ਬਣਿਆ ਹੋਇਆ ਹੈ। ਟੋਕਿਓ ਸਟਾਕ ਐਕਸਚੇਂਜ ‘ਚ ਅੱਜ ਵੀ ਛੁੱਟੀ ਹੋਣ ਕਾਰਨ ਨਿਕੇਈ ਇੰਡੈਕਸ ‘ਚ ਕੋਈ ਹਿਲਜੁਲ ਨਹੀਂ ਹੈ। ਗਿਫਟ ਨਿਫਟੀ 89 ਅੰਕ ਜਾਂ 0.41 ਫੀਸਦੀ ਦੀ ਕਮਜ਼ੋਰੀ ਦੇ ਨਾਲ 21,663.50 ਦੇ ਪੱਧਰ ‘ਤੇ, ਸਟਰੇਟਸ ਟਾਈਮਜ਼ ਇੰਡੈਕਸ 0.58 ਫੀਸਦੀ ਫਿਸਲ ਕੇ 3,211.26 ਅੰਕਾਂ ਦੇ ਪੱਧਰ ‘ਤੇ, ਹੈਂਗ ਸੇਂਗ ਇੰਡੈਕਸ 203.10 ਅੰਕ ਜਾਂ 1.21 ਫੀਸਦੀ ਡਿੱਗ ਕੇ 16,585.45 ਅੰਕ ‘ਤੇ, ਤਾਈਵਾਨ ਵੇਟਿਡ ਇੰਡੈਕਸ 311.87 ਅੰਕ ਜਾਂ 1.75 ਫੀਸਦੀ ਦੀ ਵੱਡੀ ਗਿਰਾਵਟ ਨਾਲ 17,541.89 ਅੰਕ ’ਤੇ, ਕੋਸਪੀ ਇੰਡੈਕਸ ਵੱਡੀ ਗਿਰਾਵਟ ਨਾਲ 2.01 ਫੀਸਦੀ ਡਿੱਗ ਕੇ 2,616.18 ਅੰਕਾਂ ਦੇ ਪੱਧਰ ‘ਤੇ, ਸੈੱਟ ਕੰਪੋਜ਼ਿਟ ਇੰਡੈਕਸ 0.04 ਫੀਸਦੀ ਦੀ ਗਿਰਾਵਟ ਨਾਲ 1,432.77 ਅੰਕਾਂ ਦੇ ਪੱਧਰ ‘ਤੇ, ਜਕਾਰਤਾ ਕੰਪੋਜ਼ਿਟ ਇੰਡੈਕਸ 0.35 ਫੀਸਦੀ ਦੀ ਗਿਰਾਵਟ ਨਾਲ 7,297.72 ਅੰਕਾਂ ਦੇ ਪੱਧਰ ‘ਤੇ ਅਤੇ ਸ਼ੰਘਾਈ ਕੰਪੋਜ਼ਿਟ ਇੰਡੈਕਸ 0.17 ਫੀਸਦੀ ਫਿਸਲ ਕੇ 2,957.34 ਅੰਕਾਂ ਦੇ ਪੱਧਰ ‘ਤੇ ਕਾਰੋਬਾਰ ਕਰਦੇ ਨਜ਼ਰ ਆਏ ਹਨ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
