ਚੇਨਈ/ਨਵੀਂ ਦਿੱਲੀ, 03 ਨਵੰਬਰ (ਹਿ.ਸ.)। ਆਮਦਨ ਕਰ ਵਿਭਾਗ ਨੇ ਅੱਜ ਸਵੇਰੇ ਤਾਮਿਲਨਾਡੂ ਦੇ ਡੀ. ਐੱਮ. ਕੇ. ਦੇ ਸੀਨੀਅਰ ਨੇਤਾ ਅਤੇ ਰਾਜ ਦੇ ਲੋਕ ਨਿਰਮਾਣ ਵਿਭਾਗ ਦੇ ਮੰਤਰੀ ਈ. ਵੀ. ਵੇਲੂ ਨਾਲ ਜੁੜੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਹੈ। ਇਹ ਛਾਪੇ ਚੇਨਈ ਅਤੇ ਤਿਰੂਵੰਨਮਲਾਈ ਸਮੇਤ ਕੁੱਲ 40 ਟਿਕਾਣਿਆਂ ‘ਤੇ ਮਾਰੇ ਗਏ ਹਨ।
ਇਹ ਕਾਰਵਾਈ ਮੰਤਰੀ ਈ.ਵੀ. ਵੇਲੂ ਦੀ ਮਲਕੀਅਤ ਵਾਲੇ ਤਿਰੂਵੰਨਮਲਾਈ ਦੇ ਅਰੁਣਾਈ ਇੰਜੀਨੀਅਰਿੰਗ ਕਾਲਜ, ਅਰੁਣਾਈ ਮੈਡੀਕਲ ਕਾਲਜ, ਉਨ੍ਹਾਂ ਦੀ ਰਿਹਾਇਸ਼ ਅਤੇ ਚੇਨਈ ਵਿਚ ਉਨ੍ਹਾਂ ਦੇ ਸਾਥੀਆਂ ਦੇ ਘਰਾਂ ‘ਤੇ ਜਾਰੀ ਹੈ। ਮੰਤਰੀ ਈ. ਵੀ. ਵੇਲੂ ਨਾਲ ਜੁੜੇ ਲੋਕ ਨਿਰਮਾਣ ਅਤੇ ਰਾਜ ਮਾਰਗ ਵਿਭਾਗ ਦੇ ਠੇਕੇਦਾਰਾਂ ਅਤੇ ਇੰਜੀਨੀਅਰਾਂ ਦੇ ਘਰਾਂ ‘ਤੇ ਵੀ ਛਾਪੇਮਾਰੀ ਕੀਤੀ ਗਈ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
