ਨਵੀਂ ਦਿੱਲੀ, 27 ਫਰਵਰੀ । ਹਫਤੇ ਦੇ ਦੂਜੇ ਕਾਰੋਬਾਰੀ ਦਿਨ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ‘ਚ ਕਾਰੋਬਾਰ ਦੀ ਕਮਜ਼ੋਰ ਸ਼ੁਰੂਆਤ ਹੋਈ। ਹਾਲਾਂਕਿ, ਸ਼ੁਰੂਆਤੀ ਗਿਰਾਵਟ ਤੋਂ ਉਭਰਦੇ ਹੋਏ, ਦੋਵੇਂ ਪ੍ਰਮੁੱਖ ਬਾਜ਼ਾਰ ਸੂਚਕਾਂਕ ਸੈਂਸੈਕਸ ਅਤੇ ਨਿਫਟੀ ਹਰੇ ਰੰਗ ‘ਚ ਕਾਰੋਬਾਰ ਕਰ ਰਹੇ ਹਨ।
ਫਿਲਹਾਲ ਬੰਬਈ ਸਟਾਕ ਐਕਸਚੇਂਜ (ਬੀ. ਐੱਸ. ਈ.) ਦਾ ਸੈਂਸੈਕਸ 106.02 ਅੰਕ ਜਾਂ 0.15 ਫੀਸਦੀ ਦੀ ਮਜ਼ਬੂਤੀ ਨਾਲ 72,896.16 ਦੇ ਪੱਧਰ ‘ਤੇ ਕਾਰੋਬਾਰ ਕਰ ਰਿਹਾ ਹੈ। ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਦਾ ਨਿਫਟੀ 23.55 ਅੰਕ ਜਾਂ 0.11 ਫੀਸਦੀ ਦੀ ਮਜ਼ਬੂਤੀ ਨਾਲ 22,145.60 ਦੇ ਪੱਧਰ ‘ਤੇ ਟ੍ਰੈਂਡ ਕਰ ਰਿਹਾ ਹੈ।
30 ਸ਼ੇਅਰਾਂ ਦੇ ਆਧਾਰ ‘ਤੇ ਸੈਂਸੈਕਸ ਦੀਆਂ 18 ਕੰਪਨੀਆਂ ਦੇ ਸ਼ੇਅਰ ਹਰੇ ਨਿਸ਼ਾਨ ਦੇ ਨਾਲ ਕਾਰੋਬਾਰ ਕਰ ਰਹੇ ਹਨ, ਜਦਕਿ 12 ਕੰਪਨੀਆਂ ਦੇ ਸ਼ੇਅਰ ਗਿਰਾਵਟ ਦੇ ਰੁਖ ‘ਚ ਹਨ। ਪੇਟੀਐੱਮ ਦੇ ਸ਼ੇਅਰਾਂ ’ਚ ਅੱਜ ਪੰਜ ਫੀਸਦੀ ਦਾ ਉਪਰਲਾ ਸਰਕਟ ਲੱਗਿਆ ਹੈ। ਪੇਟੀਐਮ, ਸਟੇਟ ਬੈਂਕ ਅਤੇ ਕੇਨਰਾ ਬੈਂਕ ਦੇ ਸ਼ੇਅਰ ਅੱਜ ਫੋਕਸ ਵਿੱਚ ਰਹਿਣਗੇ।
ਜ਼ਿਕਰਯੋਗ ਹੈ ਕਿ ਹਫਤੇ ਦੇ ਪਹਿਲੇ ਦਿਨ ਬੀ. ਐੱਸ. ਈ. ਦਾ ਸੈਂਸੈਕਸ 352.66 ਅੰਕ ਜਾਂ 0.48 ਫੀਸਦੀ ਡਿੱਗ ਕੇ 72,790.13 ਦੇ ਪੱਧਰ ‘ਤੇ ਬੰਦ ਹੋਇਆ ਸੀ। ਉੱਥੇ ਹੀ ਐੱਨ. ਐੱਸ. ਈ. ਦਾ ਨਿਫਟੀ ਵੀ 90.65 ਅੰਕ ਜਾਂ 0.41 ਫੀਸਦੀ ਫਿਸਲ ਕੇ 22,122.05 ਦੇ ਪੱਧਰ ‘ਤੇ ਬੰਦ ਹੋਇਆ ਸੀ।
