ਨਵੀਂ ਦਿੱਲੀ, 07 ਦਸੰਬਰ (ਹਿ. ਸ.)। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਦੀ ਤਿੰਨ ਦਿਨਾਂ ਮੁਦਰਾ ਨੀਤੀ ਸਮੀਖਿਆ ਦਾ ਅੱਜ ਦੂਜਾ ਦਿਨ ਹੈ। ਆਰਬੀਆਈ ਗਵਰਨਰ ਸ਼ਕਤੀਕਾਂਤ ਦਾਸ ਭਲਕੇ ਮੀਟਿੰਗ ਵਿੱਚ ਲਏ ਗਏ ਫੈਸਲਿਆਂ ਦੀ ਜਾਣਕਾਰੀ ਦੇਣਗੇ। ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਵੀ ਰਿਜ਼ਰਵ ਬੈਂਕ ਐੱਮ. ਪੀ. ਸੀ. ਰੇਪੋ ਰੇਟ ‘ਚ ਕੋਈ ਬਦਲਾਅ ਨਹੀਂ ਕਰੇਗਾ ਅਤੇ ਪੁਰਾਣੀ ਦਰ 6.5 ਫੀਸਦੀ ‘ਤੇ ਹੀ ਰਹੇਗੀ। ਜੇਕਰ ਰੇਪੋ ਦਰ ਸਥਿਰ ਰਹਿੰਦੀ ਹੈ, ਤਾਂ ਇਹ ਲਗਾਤਾਰ ਪੰਜਵੀਂ ਵਾਰ ਹੋਵੇਗਾ ਜਦੋਂ ਰੈਪੋ ਦਰ ਨੂੰ ਸਥਿਰ ਰੱਖਣ ਦਾ ਫੈਸਲਾ ਲਿਆ ਜਾਵੇਗਾ।
ਆਰਬੀਆਈ ਨੇ ਅਗਸਤ, ਜੂਨ, ਅਪ੍ਰੈਲ ਅਤੇ ਅਕਤੂਬਰ ਦੀਆਂ ਪਿਛਲੀਆਂ ਮੁਦਰਾ ਨੀਤੀ ਸਮੀਖਿਆ ਮੀਟਿੰਗਾਂ ਵਿੱਚ ਵੀ ਰੇਪੋ ਦਰ ਵਿੱਚ ਕੋਈ ਬਦਲਾਅ ਨਹੀਂ ਕੀਤਾ ਸੀ। ਜੇਕਰ ਰੇਪੋ ਦਰ ਸਥਿਰ ਰਹਿੰਦੀ ਹੈ, ਤਾਂ ਕਰਜ਼ੇ ਦੀ ਕਿਸ਼ਤ ਭਾਵ ਈਐੱਮਆਈ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਫਿਲਹਾਲ ਰੈਪੋ ਰੇਟ 6.50 ਫੀਸਦੀ ਹੈ ਅਤੇ ਮਾਹਿਰ ਪਹਿਲਾਂ ਹੀ ਇਸ ਦੇ ਸਥਿਰ ਰਹਿਣ ਦੀ ਉਮੀਦ ਕਰ ਰਹੇ ਸਨ। ਮਈ 2022 ਵਿੱਚ ਰੈਪੋ ਦਰ 4 ਫੀਸਦੀ ਸੀ, ਜੋ ਫਰਵਰੀ 2023 ਤੱਕ 6.50 ਫੀਸਦੀ ਤੱਕ ਪਹੁੰਚ ਗਈ। ਹਾਲਾਂਕਿ, ਉਦੋਂ ਤੋਂ ਇਸ ਨੂੰ ਬਰਕਰਾਰ ਰੱਖਿਆ ਗਿਆ ਹੈ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
