ਹਾਂਗਜ਼ੂ, 27 ਸਤੰਬਰ (ਹਿ.ਸ.)। ਭਾਰਤੀ ਨਿਸ਼ਾਨੇਬਾਜ਼ਾਂ ਨੇ ਏਸ਼ੀਆਈ ਖੇਡਾਂ ’ਚ ਬੁੱਧਵਾਰ ਸਵੇਰੇ ਦੇਸ਼ ਵਾਸੀਆਂ ਨੂੰ ਦੋਹਰੀ ਖੁਸ਼ੀ ਦਿੱਤੀ। ਇਸ ਤੋਂ ਪਹਿਲਾਂ ਮਹਿਲਾਵਾਂ ਦੀ 50 ਮੀਟਰ ਰਾਈਫਲ 3 ਪੁਜ਼ੀਸ਼ਨਾਂ ਵਿੱਚ ਕੁਆਲੀਫਿਕੇਸ਼ਨ ਵਿੱਚ ਸਿਫ਼ਟ ਕੌਰ ਸਮਰਾ, ਆਸ਼ੀ ਚੌਂਕਸੇ, ਮਾਨਿਨੀ ਕੌਸ਼ਿਕ ਦੀ ਭਾਰਤੀ ਟੀਮ ਨੇ ਕੁੱਲ 1766 ਅੰਕਾਂ ਨਾਲ ਚਾਂਦੀ ਦਾ ਤਗ਼ਮਾ ਜਿੱਤਿਆ, ਜਦੋਂ ਕਿ 25 ਮੀਟਰ ਮਹਿਲਾ ਪਿਸਟਲ ਟੀਮ ਈਵੈਂਟ ਵਿੱਚ ਈਸ਼ਾ ਸਿੰਘ, ਰਿਦਮ ਸਾਂਗਵਾਨ ਅਤੇ ਮਨੂ ਭਾਕਰ ਦੀ ਤਿਕੜੀ ਨੇ ਸੋਨ ਤਗ਼ਮਾ ਜਿੱਤਿਆ।
ਮਨੂ ਕੁਆਲੀਫੀਕੇਸ਼ਨ ’ਚ ਸਭ ਤੋਂ ਅੱਗੇ ਰਹੀ, ਉਹ ਵਿਅਕਤੀਗਤ ਈਵੈਂਟ ਵਿੱਚ ਸਟੈਂਡਿੰਗ ’ਚ ਚੋਟੀ ’ਤੇ ਰਹੀ ਅਤੇ ਈਸ਼ਾ ਦੇ ਨਾਲ ਵਿਅਕਤੀਗਤ ਫਾਈਨਲ ਲਈ ਕੁਆਲੀਫਾਈ ਕੀਤਾ। ਮਨੂ ਨੇ ਕੁੱਲ 590 ਅੰਕ ਪ੍ਰਾਪਤ ਕੀਤੇ, ਜਦਕਿ ਈਸ਼ਾ ਸਿੰਘ ਨੇ 586 ਅਤੇ ਸਾਂਗਵਾਨ ਨੇ 583 ਅੰਕ ਪ੍ਰਾਪਤ ਕੀਤੇ। ਭਾਰਤੀ ਤਿਕੜੀ ਨੇ ਕੁੱਲ 1759 ਅੰਕਾਂ ਨਾਲ ਸੋਨ ਤਮਗਾ ਜਿੱਤਿਆ। ਚੀਨ 1756 ਅੰਕਾਂ ਨਾਲ ਦੂਜੇ ਸਥਾਨ ’ਤੇ ਰਿਹਾ, ਜਦਕਿ ਕੋਰੀਆ ਨੇ 1742 ਅੰਕਾਂ ਨਾਲ ਕਾਂਸੀ ਦਾ ਤਗਮਾ ਜਿੱਤਿਆ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
