ਨਵੀਂ ਦਿੱਲੀ, 26 ਸਤੰਬਰ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਨੂੰ ਦੇਵ ਆਨੰਦ ਨੂੰ ਉਨ੍ਹਾਂ ਦੀ 100ਵੀਂ ਜਯੰਤੀ ’ਤੇ ਪੁਰਾਣੀਆਂ ਤਸਵੀਰਾਂ ਨਾਲ ਯਾਦ ਕੀਤਾ।
ਮਰਹੂਮ ਦਿੱਗਜ ਅਭਿਨੇਤਾ ਨਾਲ ਦੋ ਅਣਦੇਖੀਆਂ ਤਸਵੀਰਾਂ ਨੂੰ ਸਾਂਝੀਆਂ ਕਰਦੇ ਹੋਏ ਪ੍ਰਧਾਨ ਮੰਤਰੀ ਮੋਦੀ ਨੇ ਐਕਸ ’ਤੇ ਲਿਖਿਆ, ‘‘ਦੇਵ ਆਨੰਦ ਜੀ ਨੂੰ ਸਦਾਬਹਾਰ ਪ੍ਰਤੀਕ ਵਜੋਂ ਯਾਦ ਕੀਤਾ ਜਾਂਦਾ ਹੈ। ਕਹਾਣੀ ਕਹਿਣ ਦੀ ਉਨ੍ਹਾਂ ਦੀ ਪ੍ਰਤਿਭਾ ਅਤੇ ਸਿਨੇਮਾ ਪ੍ਰਤੀ ਉਨ੍ਹਾਂ ਦਾ ਜਨੂੰਨ ਬੇਮਿਸਾਲ ਸੀ। ਉਨ੍ਹਾਂ ਦੀਆਂ ਫਿਲਮਾਂ ਨਾ ਸਿਰਫ ਮਨੋਰੰਜਨ ਕਰਦੀਆਂ ਸਨ, ਬਲਕਿ ਭਾਰਤ ਦੇ ਬਦਲਦੇ ਸਮਾਜ ਅਤੇ ਅਕਾਂਖਿਆਵਾਂ ਨੂੰ ਵੀ ਦਰਸਾਉਂਦੀਆਂ ਸਨ। ਉਨ੍ਹਾਂ ਦਾ ਸਦਾਬਹਾਰ ਪ੍ਰਦਰਸ਼ਨ ਪੀੜ੍ਹੀਆਂ ਨੂੰ ਪ੍ਰਭਾਵਿਤ ਕਰਦਾ ਰਹਿੰਦਾ ਹੈ। ਉਨ੍ਹਾਂ ਦੀ 100ਵੀਂ ਜਨਮ ਵਰ੍ਹੇਗੰਢ ’ਤੇ ਉਨ੍ਹਾਂ ਨੂੰ ਯਾਦ ਕਰ ਰਿਹਾ ਹਾਂ।’’
