ਮੁੰਬਈ, 25 ਸਤੰਬਰ (ਹਿ. ਸ.)। ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ‘ਆਪ’ ਨੇਤਾ ਰਾਘਵ ਚੱਢਾ ਵਿਆਹ ਦੇ ਬੰਧਨ ’ਚ ਬੱਝ ਗਏ ਹਨ। ਉਨ੍ਹਾਂ ਦਾ ਵਿਆਹ ਉਦੈਪੁਰ ਦੇ ‘ਦਿ ਲੀਲਾ ਪੈਲੇਸ’ ’ਚ ਹੋਇਆ। ਉਦੈਪੁਰ ਵਿੱਚ ਉਨ੍ਹਾਂ ਦੇ ਵਿਆਹ ਵਿੱਚ ਕਈ ਮਸ਼ਹੂਰ ਹਸਤੀਆਂ ਅਤੇ ਰਾਜਨੇਤਾਵਾਂ ਨੇ ਸ਼ਿਰਕਤ ਕੀਤੀ। ਇਸ ਜੋੜੇ ਨੇ ਅਜੇ ਤੱਕ ਵਿਆਹ ਦੀਆਂ ਤਸਵੀਰਾਂ ਸ਼ੇਅਰ ਨਹੀਂ ਕੀਤੀਆਂ ਹਨ ਪਰ ਉਨ੍ਹਾਂ ਦੇ ਰਿਸੈਪਸ਼ਨ ਦੀ ਇਕ ਤਸਵੀਰ ਸਾਹਮਣੇ ਆਈ ਹੈ, ਜਿਸ ’ਚ ਦੋਵੇਂ ਬੇਹੱਦ ਖੂਬਸੂਰਤ ਲੱਗ ਰਹੇ ਹਨ।
ਵਿਆਹ ਤੋਂ ਬਾਅਦ ਪਰਿਣੀਤੀ ਅਤੇ ਰਾਘਵ ਦੀ ਪਤੀ-ਪਤਨੀ ਦੀ ਪਹਿਲੀ ਤਸਵੀਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਈ ਹੈ। ਫੋਟੋ ਵਿੱਚ, ਪਰਿਣੀਤੀ ਨੇ ਹਲਕੇ ਗੁਲਾਬੀ ਰੰਗ ਦੀ ਸਾੜ੍ਹੀ ਪਾਈ ਹੋਈ ਹੈ ਅਤੇ ਉਸਦੇ ਹੱਥਾਂ ਵਿੱਚ ਉਸੇ ਰੰਗ ਦੀਆਂ ਚੂੜੀਆਂ ਹਨ। ਉਸਨੇ ਇੱਕ ਵੱਡਾ ਹਾਰ ਪਹਿਨਿਆ ਅਤੇ ਆਪਣੇ ਵਾਲ ਖੁੱਲੇ ਛੱਡੇ ਹੋਏ ਹਨ। ਉਸਨੇ ਆਪਣਾ ਮੇਕਅੱਪ ਵੀ ਬਹੁਤ ਸਾਦਾ ਰੱਖਿਆ ਹੋਇਆ ਹੈ। ਇਸ ਫੋਟੋ ’ਚ ਉਸ ਦੇ ਮੱਥੇ ’ਤੇ ਮੁਹਾਸੇ ਦਿਖਾਈ ਦੇ ਰਹੇ ਹਨ। ਉਥੇ ਹੀ ਰਾਘਵ ਨੇ ਕਾਲੇ ਰੰਗ ਦਾ ਸੂਟ ਪਾਇਆ ਸੀ।
ਫੈਨਜ਼ ਦੋਵਾਂ ਦੀਆਂ ਫੋਟੋਆਂ ਨੂੰ ਪਸੰਦ ਅਤੇ ਕਮੈਂਟ ਕਰ ਰਹੇ ਹਨ। ਪ੍ਰਸ਼ੰਸਕ ਉਨ੍ਹਾਂ ਦੀ ਸਾਦਗੀ ਤੋਂ ਪ੍ਰਭਾਵਿਤ ਹਨ। ਨਾ ਹੀ ਭਾਰੀ ਮੇਕਅੱਪ, ਨਾ ਹੀ ਫੈਂਸੀ ਡਰੈੱਸ, ਬਸ ਸਧਾਰਨ ਰਿਸੈਪਸ਼ਨ ਲੁੱਕ, ਪ੍ਰਸ਼ੰਸਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ। ਦੋਵਾਂ ਦੀਆਂ ਤਸਵੀਰਾਂ ਪਾਪਰਾਜ਼ੀ ਨੇ ਸ਼ੇਅਰ ਕੀਤੀਆਂ ਹਨ।
ਇਸ ਸਾਲ ਦੀ ਸ਼ੁਰੂਆਤ ’ਚ ਪਰਿਣੀਤੀ ਅਤੇ ਰਾਘਵ ਨੂੰ ਮੁੰਬਈ ’ਚ ਇਕੱਠਿਆਂ ਦੇਖਿਆ ਗਿਆ ਸੀ, ਜਿਸ ਦਾ ਵੀਡੀਓ ਵਾਇਰਲ ਹੋਇਆ ਸੀ। ਇਸ ਤੋਂ ਬਾਅਦ ਉਨ੍ਹਾਂ ਦੇ ਅਫੇਅਰ ਦੀ ਚਰਚਾ ਸ਼ੁਰੂ ਹੋ ਗਈ। ਦੋਵਾਂ ਨੇ ਮਈ ’ਚ ਦਿੱਲੀ ਵਿੱਚ ਮੰਗਣੀ ਕੀਤੀ ਸੀ। ਅਦਾਕਾਰਾ ਪ੍ਰਿਅੰਕਾ ਚੋਪੜਾ ਅਤੇ ਉਨ੍ਹਾਂ ਦੇ ਪਤੀ ਨਿਕ ਜੋਨਸ ਉਨ੍ਹਾਂ ਦੀ ਮੰਗਣੀ ਲਈ ਅਮਰੀਕਾ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਸਨ, ਪਰ ਦੁਲਹਨ ਦੀ ਭੈਣ ਪ੍ਰਿਯੰਕਾ ਰਾਘਵ ਪਰਿਣੀਤੀ ਦੇ ਵਿਆਹ ਵਿੱਚ ਸ਼ਾਮਲ ਨਹੀਂ ਹੋ ਸਕੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
