ਹਾਂਗਜ਼ੂ, 25 ਸਤੰਬਰ (ਹਿ. ਸ.)। ਭਾਰਤੀ ਅਥਲੀਟ ਬਲਰਾਜ ਪੰਵਾਰ ਸੋਮਵਾਰ ਨੂੰ ਏਸ਼ੀਆਈ ਖੇਡਾਂ ਦੇ ਰੋਇੰਗ ਮੁਕਾਬਲੇ ਵਿੱਚ ਪੁਰਸ਼ ਸਿੰਗਲ ਸਕਲਸ ਵਿੱਚ ਚੌਥੇ ਸਥਾਨ ’ਤੇ ਰਹੇ। ਬਲਰਾਜ ਨੇ ਚੰਗੀ ਸ਼ੁਰੂਆਤ ਕੀਤੀ, ਪਰ ਅੰਤ ਵਿੱਚ ਉਹ 7:08.79 ਸਕਿੰਟ ਦੇ ਸਮੇਂ ਨਾਲ ਚੌਥੇ ਸਥਾਨ ’ਤੇ ਰਹੇ। ਉਹ 1500 ਮੀਟਰ ਵਿੱਚ ਪੋਡੀਅਮ ’ਤੇ ਉਤਰਨ ਲਈ ਤਿਆਰ ਸਨ ਪਰ ਆਖਰੀ 500 ਮੀਟਰ ’ਚ ਲੜਖੜਾ ਗਏ।
ਇਸ ਮੁਕਾਬਲੇ ਦਾ ਸੋਨ ਤਗਮਾ ਚੀਨ ਦੇ ਲਿਆਂਗ ਝਾਂਗ ਨੇ ਜਿੱਤਿਆ। ਉਨ੍ਹਾਂ ਨੇ 6:57.06 ਸਕਿੰਟ ਦੇ ਸਮੇਂ ਨਾਲ ਸੋਨ ਤਮਗਾ ਜਿੱਤਿਆ, ਜਦੋਂ ਕਿ ਰਿਉਟਾ ਅਰਾਕਾਵਾ ਨੇ 6:59.79 ਦੇ ਸਮੇਂ ਨਾਲ ਚਾਂਦੀ ਦਾ ਅਤੇ ਹਾਂਗਕਾਂਗ ਦੇ ਹਿਨ ਚੁਨ ਚਿਯੂ ਨੇ 7:00.55 ਦੇ ਸਮੇਂ ਨਾਲ ਕਾਂਸੀ ਦਾ ਤਗਮਾ ਜਿੱਤਿਆ। ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ 24 ਸਾਲਾ ਪੰਵਾਰ ਨੇ ਸੈਮੀਫਾਈਨਲ ਐੱਫਏ/ਬੀ2 ਵਿੱਚ 7:22:22 ਦੇ ਸਮੇਂ ਨਾਲ ਤੀਜਾ ਸਥਾਨ ਹਾਸਲ ਕੀਤਾ ਸੀ ਅਤੇ ਇਸ ਤਰ੍ਹਾਂ ਤਮਗੇ ਦੀ ਦੌੜ ਵਿੱਚ ਥਾਂ ਬਣਾਈ ਸੀ।
ਹਿੰਦੂਸਥਾਨ ਸਮਾਚਾਰ/ਸੁਰਿੰਦਰ/ਸੰਜੀਵ
