ਬਠਿੰਡਾ, 11 ਸਤੰਬਰ (ਹਿੰ. ਸ.)। ਸਕੂਲ ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਮਮਤਾ ਖੁਰਾਣਾ ਸੇਠੀ ਅਤੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਚਮਕੌਰ ਸਿੰਘ ਸਿੱਧੂ ਦੀ ਅਗਵਾਈ ਵਿੱਚ ਚੌਥੇ ਪੜਾਅ ਦੀਆਂ 69 ਵੀਆਂ ਜ਼ਿਲ੍ਹਾ ਗਰਮ ਰੁੱਤ ਖੇਡਾਂ ਬਠਿੰਡਾ ਵਿਖੇ ਸ਼ੁਰੂ ਹੋ ਗਈਆਂ ਹਨ।
ਇਨਾਂ ਖੇਡਾਂ ਵਿੱਚ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਖਿਡਾਰੀਆਂ ਨੂੰ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਖੇਡਾਂ ਸਿਰਫ਼ ਮਨੋਰੰਜਨ ਦਾ ਸਾਧਨ ਨਹੀਂ, ਸਗੋਂ ਇਹ ਸਾਨੂੰ ਅਨੁਸ਼ਾਸਨ, ਸਮਾਂ-ਪਾਬੰਦੀ, ਟੀਮ ਵਰਕ ਅਤੇ ਨਿਰੰਤਰ ਮਿਹਨਤ ਦਾ ਸਬਕ ਦਿੰਦੀਆਂ ਹਨ। ਖੇਡਾਂ ਰਾਹੀਂ ਨਾ ਸਿਰਫ ਸਰੀਰ ਤੰਦਰੁਸਤ ਰਹਿੰਦਾ ਹੈ, ਬਲਕਿ ਮਨੋਬਲ ਵੀ ਮਜ਼ਬੂਤ ਹੁੰਦਾ ਹੈ।
ਅੱਜ ਹੋਏ ਮੁਕਾਬਲਿਆਂ ਸਾਫਟਬਾਲ ਅੰਡਰ 17 ਮੁੰਡੇ ਵਿੱਚ ਸੇਂਟ ਜੇਵੀਅਰ ਸਕੂਲ ਬਠਿੰਡਾ ਨੇ ਪਹਿਲਾ, ਐਮ ਐਸ ਮੈਮੋਰੀਅਲ ਸਕੂਲ ਭੁੱਚੋ ਮੰਡੀ ਨੇ ਦੂਜਾ, ਕਬੱਡੀ ਸਰਕਲ ਅੰਡਰ 17 ਕੁੜੀਆ ਵਿੱਚ ਭੁੱਚੋ ਮੰਡੀ ਨੇ ਸੰਗਤ ਨੂੰ, ਬਠਿੰਡਾ 1 ਨੇ ਤਲਵੰਡੀ ਸਾਬੋ ਨੂੰ, ਗੋਨਿਆਣਾ ਨੇ ਮੰਡੀ ਫੂਲ ਨੂੰ, ਭਗਤਾ ਨੇ ਮੰਡੀ ਕਲਾਂ ਨੂੰ ,ਹੈਂਡਬਾਲ ਅੰਡਰ 14 ਮੁੰਡੇ ਵਿੱਚ ਸੰਗਤ ਨੇ ਮੌੜ ਮੰਡੀ ਨੂੰ, ਭਗਤਾ ਨੇ ਮੰਡੀ ਫੂਲ ਨੂੰ, ਮੰਡੀ ਕਲਾਂ ਨੇ ਗੋਨਿਆਣਾ ਨੂੰ, ਬਠਿੰਡਾ 1 ਨੇ ਤਲਵੰਡੀ ਸਾਬੋ ਨੂੰ ਹਰਾਇਆ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ
