ਇਸਲਾਮਾਬਾਦ, 11 ਅਗਸਤ (ਹਿੰ.ਸ.)। ਪਾਕਿਸਤਾਨ ਦੇ ਕਬਜ਼ੇ ਵਾਲੇ ਗਿਲਗਿਤ ਵਿੱਚ ਹੜ੍ਹ ਨਾਲ ਪ੍ਰਭਾਵਿਤ ਦਾਨਿਊਰ ਨਾਲੇ ਅਤੇ ਰਾਸਤੇ ਦੀ ਮੁਰੰਮਤ ਦੌਰਾਨ ਢਿੱਗਾਂ ਡਿੱਗਕਣ ਨਾਲ ਅੱਠ ਲੋਕਾਂ ਦੀ ਮੌਤ ਹੋ ਗਈ। ਰਾਹਤ ਅਤੇ ਬਚਾਅ ਅਧਿਕਾਰੀਆਂ ਨੂੰ ਖਦਸ਼ਾ ਹੈ ਕਿ ਮਲਬੇ ਵਿੱਚ ਹੋਰ ਮਜ਼ਦੂਰ ਅਤੇ ਵਲੰਟੀਅਰ ਫਸੇ ਹੋਏ ਹਨ।
ਦਿ ਐਕਸਪ੍ਰੈਸ ਟ੍ਰਿਬਿਊਨ ਅਖਬਾਰ, ਏਆਰਵਾਈ ਨਿਊਜ਼ ਚੈਨਲ ਅਤੇ ਜੀਓ ਚੈਨਲ ਦੀ ਖ਼ਬਰ ਅਨੁਸਾਰ, ਪੁਲਿਸ ਨੇ ਸੋਮਵਾਰ ਨੂੰ ਦੱਸਿਆ ਕਿ ਵਲੰਟੀਅਰ ਅਤੇ ਵਰਕਰ ਸੜਕ ਦੀ ਮੁਰੰਮਤ ਕਰ ਰਹੇ ਸਨ। ਉਦੋਂ ਪਹਾੜੀ ਤੋਂ ਢਿੱਗਾਂ ਡਿੱਗਣ ਨਾਲ ਆਏ ਮਲਬੇ ਵਿੱਚ ਦੱਬ ਗਏ। ਹਸਪਤਾਲ ਦੇ ਸੂਤਰਾਂ ਨੇ ਪੁਸ਼ਟੀ ਕੀਤੀ ਹੈ ਕਿ ਸਾਰੇ ਮ੍ਰਿਤਕ ਸਥਾਨਕ ਵਲੰਟੀਅਰ ਹਨ। ਬਚਾਅ ਅਧਿਕਾਰੀਆਂ ਨੇ ਦੱਸਿਆ ਕਿ ਮਲਬੇ ਵਿੱਚ ਦੱਬੇ ਲੋਕਾਂ ਦੀ ਭਾਲ ਜਾਰੀ ਹੈ।
ਸਰਕਾਰੀ ਬੁਲਾਰੇ ਨੇ ਕਿਹਾ ਕਿ ਜਲਵਾਯੂ ਪਰਿਵਰਤਨ ਕਾਰਨ, ਗਲੇਸ਼ੀਅਰਾਂ ਦੇ ਤੇਜ਼ੀ ਨਾਲ ਪਿਘਲਣ ਨਾਲ ਕਈ ਨਦੀਆਂ ਵਿੱਚ ਪਾਣੀ ਦਾ ਵਹਾਅ ਵਧ ਗਿਆ ਹੈ। ਸ਼ਿਸ਼ਪਰ ਗਲੇਸ਼ੀਅਰ ਵਿੱਚ ਪਾਣੀ ਦੇ ਹੜ੍ਹ ਨੇ ਖੇਤੀਬਾੜੀ ਵਾਲੀ ਜ਼ਮੀਨ ਨੂੰ ਨੁਕਸਾਨ ਪਹੁੰਚਾਇਆ ਹੈ ਅਤੇ ਹੁੰਜ਼ਾ ਵੱਲ ਜਾਣ ਵਾਲੇ ਕਾਰਾਕੋਰਮ ਹਾਈਵੇਅ ਦਾ ਇੱਕ ਹਿੱਸਾ ਬੰਦ ਹੋ ਗਿਆ। ਨਗਰ ਰੋਡ ਤੋਂ ਆਵਾਜਾਈ ਨੂੰ ਮੋੜਿਆ ਜਾ ਰਿਹਾ ਹੈ। ਇਸ ਨਾਲ ਪਾਕਿਸਤਾਨ ਅਤੇ ਚੀਨ ਵਿਚਕਾਰ ਜ਼ਮੀਨੀ ਸੰਪਰਕ ਕੱਟ ਗਿਆ ਹੈ। ਇਸ ਦੌਰਾਨ, ਅਧਿਕਾਰੀਆਂ ਨੇ ਖੇਤਰ ਵਿੱਚ ਹੋਰ ਮੀਂਹ ਅਤੇ ਢਿੱਗਾਂ ਡਿੱਗਣ ਦੀ ਚੇਤਾਵਨੀ ਦਿੱਤੀ ਹੈ। ਮੁੱਖ ਮੰਤਰੀ ਹਾਜੀ ਗੁਲਬਰ ਖਾਨ ਨੇ ਹਾਈਵੇਅ ਨੂੰ ਤੁਰੰਤ ਬਹਾਲ ਕਰਨ ਦੇ ਆਦੇਸ਼ ਦਿੱਤੇ ਹਨ।ਇਸ ਤੋਂ ਪਹਿਲਾਂ, ਅਧਿਕਾਰੀਆਂ ਨੇ ਡੇਰਾ ਗਾਜ਼ੀ ਖਾਨ, ਉੱਤਰ-ਪੂਰਬੀ ਅਤੇ ਉੱਪਰੀ ਪੰਜਾਬ, ਇਸਲਾਮਾਬਾਦ-ਰਾਵਲਪਿੰਡੀ, ਉੱਤਰ-ਪੂਰਬੀ ਬਲੋਚਿਸਤਾਨ, ਚਿਤ੍ਰਾਲ, ਸਵਾਤ, ਸ਼ਾਂਗਲਾ, ਮਾਨਸੇਹਰਾ, ਮੁਰਰੀ, ਗਲਿਆਤ, ਕੋਹਿਸਤਾਨ, ਐਬਟਾਬਾਦ, ਬੁਨੇਰ, ਸਵਾਬੀ, ਨੌਸ਼ਹਿਰਾ ਅਤੇ ਮਰਦਨ ਵਿੱਚ ਸਥਾਨਕ ਨਦੀਆਂ ਅਤੇ ਨਾਲਿਆਂ ਵਿੱਚ ਹੜ੍ਹ ਆਉਣ ਦੀ ਚੇਤਾਵਨੀ ਦਿੱਤੀ ਸੀ। ਖੈਬਰ ਪਖਤੂਨਖਵਾ ਦੇ ਪਹਾੜੀ ਇਲਾਕਿਆਂ ਵਿੱਚ ਢਿੱਗਾਂ ਡਿੱਗਣ ਦਾ ਖ਼ਤਰਾ ਬਣਿਆ ਹੋਇਆ ਹੈ।
ਪੁਲਿਸ ਨੇ ਪੁਸ਼ਟੀ ਕੀਤੀ ਕਿ ਬਚਾਅ ਕਾਰਜਾਂ ਦੌਰਾਨ ਚਾਰ ਲੋਕਾਂ ਨੂੰ ਗੰਭੀਰ ਹਾਲਤ ਵਿੱਚ ਮਲਬੇ ਵਿੱਚੋਂ ਬਾਹਰ ਕੱਢਿਆ ਗਿਆ ਹੈ। ਪਿਛਲੇ ਹਫ਼ਤੇ, ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ ਨੇ ਗਿਲਗਿਤ-ਬਾਲਟਿਸਤਾਨ ਵਿੱਚ ਹਾਲ ਹੀ ਵਿੱਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਪਰਿਵਾਰਾਂ ਨੂੰ ਮੁਆਵਜ਼ੇ ਦੇ ਚੈੱਕ ਵੰਡਦੇ ਹੋਏ 4 ਅਰਬ ਰੁਪਏ ਦੇ ਰਾਹਤ ਪੈਕੇਜ ਦਾ ਐਲਾਨ ਕੀਤਾ ਸੀ।
ਹਿੰਦੂਸਥਾਨ ਸਮਾਚਾਰ / ਸੁਰਿੰਦਰ ਸਿੰਘ
