ਪਟਿਆਲਾ, 23 ਜੁਲਾਈ (ਹਿੰ. ਸ.)। ਪਟਿਆਲਾ ਦੇ 19 ਨੰਬਰ ਫਾਟਕ ’ਤੇ ਇਕ ਨੌਜਵਾਨ ਦੀ ਰੇਲੱਗਡੀ ਦੀ ਲਪੇਟ ਵਿਚ ਆਉਣ ਕਾਰਨ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਸ ਨੌਜਵਾਨ ਦੀ ਉਮਰ 27 ਸਾਲ ਦੱਸੀ ਜਾ ਰਹੀ ਹੈ ਤੇ ਇਹ ਰੇਲਵੇ ਟਰੈਕ ਦੇ ਨਾਲ ਨਾਲ ਜਾ ਰਿਹਾ ਸੀ ਕਿ ਅਚਾਨਕ ਹੀ ਰੇਲ ਗੱਡੀ ਦੀ ਫੇਟ ਵੱਜਣ ਕਾਰਨ ਇਸ ਦੀ ਮੌਤ ਹੋ ਗਈ।
ਮੌਕੇ ’ਤੇ ਪਹੁੰਚੀ ਰੇਲਵੇ ਪੁਲਿਸ ਵਲੋਂ ਮ੍ਰਿਤਕ ਦੇਹ ਨੂੰ ਮੁਰਦਾਘਰ ਵਿਖੇ ਭੇਜ ਦਿੱਤਾ ਗਿਆ ਹੈ। ਇਸ ਨੌਜਵਾਨ ਦੇ ਕੋਲੋ ਨਾ ਤਾਂ ਕੋਈ ਫ਼ੋਨ ਬਰਾਮਦ ਹੋਇਆ ਹੈ ਨਾ ਹੀ ਕੋਈ ਆਈ. ਡੀ. ਪਰੂਫ਼ ਮਿਲਿਆ ਹੈ। ਪੁਲਿਸ ਵਲੋਂ ਇਸ ਵਿਅਕਤੀ ਦੀ ਸ਼ਨਾਖਤ ਕਰਨ ਦੇ ਲਈ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਹਿੰਦੂਸਥਾਨ ਸਮਾਚਾਰ / ਦਵਿੰਦਰ ਸਿੰਘ
