ਵਿਸ਼ਵ ਵਾਤਾਵਰਨ ਦਿਵਸ ਦੀ ਪੂਰਬ ਸੰਧਿਆ ‘ਤੇ ਰਾਜ ਸਭਾ ਮੈਂਬਰ ਅਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਪੰਜਾਬ ਦੇ ਸੁਲਤਾਨਪੁਰ ਲੋਧੀ ਵਿੱਚ ਦੇਸ਼ ਦੀ ਪਹਿਲੀ “ਗੁਰੁ ਨਾਨਕ ਦੇਵ ਵਾਤਾਵਰਨ ਯੂਨੀਵਰਸਿਟੀ” ਸਥਾਪਤ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਇਹ ਯੂਨੀਵਰਸਿਟੀ ਸਿਰਫ਼ ਖੋਜ ਦਾ ਕੇਂਦਰ ਨਹੀਂ ਹੋਵੇਗੀ, ਸਗੋਂ ਪੰਜਾਬ ਦੇ ਗੰਭੀਰ ਵਾਤਾਵਰਨੀ ਚੁਣੌਤੀਆਂ ਦਾ ਹੱਲ ਲੱਭਣ ਵਿੱਚ ਮਦਦਗਾਰ ਸਾਬਤ ਹੋਵੇਗੀ। ਬਾਬਾ ਨਾਨਕ ਦੇ ਵਾਤਾਵਰਨ ਸੰਦੇਸ਼ ਨਾਲ ਜੁੜੀ ਧਰਤੀ ‘ਤੇ ਅਜਿਹਾ ਅਦਾਰਾ ਵਿਸ਼ਵ ਪੱਧਰ ਤੇ ਮਹੱਤਵਪੂਰਨ ਯੋਗਦਾਨ ਪਾਏਗਾ।
BullestIn
-
ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕੇਂਦਰ ਸਰਕਾਰ ਤੋਂ “ਗੁਰੂ ਨਾਨਕ ਦੇਵ ਵਾਤਾਵਰਨ ਯੂਨੀਵਰਸਿਟੀ” ਦੀ ਮੰਗ ਕੀਤੀ।
-
ਯੂਨੀਵਰਸਿਟੀ ਲਈ ਸੁਲਤਾਨਪੁਰ ਲੋਧੀ ਦੀ ਚੋਣ ਬਾਬਾ ਨਾਨਕ ਦੇ ਵਾਤਾਵਰਨ ਸੰਦੇਸ਼ ਨਾਲ ਜੁੜੀ ਹੋਣ ਕਰਕੇ ਕੀਤੀ ਗਈ।
-
ਉਨ੍ਹਾਂ ਕਿਹਾ ਕਿ ਪੰਜਾਬ ਵਾਤਾਵਰਨੀ ਤੌਰ ਤੇ ਬਹੁਤ ਹੀ ਨਾਜ਼ੁਕ ਹਾਲਤ ‘ਚ ਹੈ।
-
ਧਰਤੀ ਹੇਠਲਾ ਪਾਣੀ ਡੂੰਘਾ ਹੋ ਗਿਆ ਹੈ ਅਤੇ ਰਸਾਇਣਕ ਖਾਦਾਂ ਦੀ ਵਰਤੋਂ ਸਭ ਤੋਂ ਵੱਧ ਹੈ।
-
ਫੂਡ ਚੇਨ ਵਿੱਚ ਜ਼ਹਿਰੀਲੇ ਤੱਤ ਸ਼ਾਮਲ ਹੋਣ ਦੀ ਚਿੰਤਾ ਵੀ ਉਠਾਈ ਗਈ।
-
ਨਵੀਆਂ ਖੋਜਾਂ ਲਈ ਵੱਡੀਆਂ ਸੰਸਥਾਵਾਂ ਬਣਾਉਣ ਦੀ ਲੋੜ ਦੱਸੀ ਗਈ।
-
ਸੁਲਤਾਨਪੁਰ ਲੋਧੀ ਵਿੱਚੋਂ ਗੁਜ਼ਰਨ ਵਾਲੀ ਨਦੀ ਮੁੜ ਨਿਰਮਲ ਹੋਈ ਹੈ ਜੋ ਵਿਸ਼ਵ ਪੱਧਰੀ ਉਦਾਹਰਨ ਬਣੀ ਹੈ।
-
ਇੱਥੇ ਹੋਈ ਖੋਜਾਂ ‘ਤੇ ਕਈ ਪੀਐਚ.ਡੀ. ਹੋ ਚੁੱਕੀਆਂ ਹਨ।
-
ਭਵਿੱਖ ਵਿੱਚ ਵਿਦੇਸ਼ਾਂ ਤੋਂ ਵੀ ਵਿਦਿਆਰਥੀ ਅਤੇ ਖੋਜਕਰਤਾ ਇੱਥੇ ਆ ਸਕਣਗੇ।
-
ਯੂਨੀਵਰਸਿਟੀ ਨਾਲ ਖੇਤਰ ਦਾ ਬਹੁਪੱਖੀ ਵਿਕਾਸ ਵੀ ਯਕੀਨੀ ਬਣੇਗਾ।
