ਇਹ ਪਬਲਿਕ ਮੀਟਿੰਗ ਖਰੜ ਵਿਖੇ ਦੁਸਹਿਰਾ ਗਰਾਊਂਡ ਵਿੱਚ ਟ੍ਰੈਫਿਕ ਪੁਲਿਸ ਵੱਲੋਂ ਆਯੋਜਿਤ ਕੀਤੀ ਗਈ, ਜਿਸਦਾ ਮਕਸਦ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਅਤੇ ਟ੍ਰੈਫਿਕ ਨਿਯਮਾਂ ਦੀ ਪਾਲਣਾ ਬਾਰੇ ਜਾਗਰੂਕ ਕਰਨਾ ਸੀ। ਸੀਨੀਅਰ ਕਪਤਾਨ ਦੀਪਕ ਪਾਰਿਕ ਦੇ ਦਿਸ਼ਾ-ਨਿਰਦੇਸ਼ ਹੇਠ ਉਪ ਕਪਤਾਨ ਕਰਨੈਲ ਸਿੰਘ ਨੇ ਇਹ ਜਨਤਾ ਮਿਲਣੀ ਕਰਵਾਈ, ਜਿਸ ਵਿੱਚ ਲੋਕਾਂ ਨੂੰ ਵਾਹਨ ਚਲਾਉਣ ਸਬੰਧੀ ਸੁਰੱਖਿਆ ਦੇ ਨਿਯਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਗਈ।
BulletsIn
-
ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕ ਕੀਤਾ ਗਿਆ।
-
ਨਸ਼ਾ ਕਰ ਕੇ ਵਾਹਨ ਨਾ ਚਲਾਉਣ ਦੀ ਅਪੀਲ ਕੀਤੀ ਗਈ।
-
ਅੰਡਰਏਜ ਡਰਾਇਵਿੰਗ ਤੋਂ ਬਚਣ ਲਈ ਲੋਕਾਂ ਨੂੰ ਸੂਚਿਤ ਕੀਤਾ ਗਿਆ।
-
ਲੇਨ ਡਰਾਇਵਿੰਗ ਦੇ ਨਿਯਮਾਂ ਦੀ ਪਾਲਣਾ ਕਰਨ ਬਾਰੇ ਜਾਣਕਾਰੀ ਦਿੱਤੀ ਗਈ।
-
ਪ੍ਰੈਸ਼ਰ ਹਾਰਨ ਦੀ ਵਰਤੋਂ ਨਾ ਕਰਨ ਦੀ ਅਪੀਲ ਕੀਤੀ ਗਈ।
-
ਵਾਹਨਾਂ ਨੂੰ ਸੜਕ ਉੱਤੇ ਨਾ ਖੜਾ ਕਰਕੇ ਸਹੀ ਥਾਂ ਪਾਰਕ ਕਰਨ ਦੀ ਸਲਾਹ ਦਿੱਤੀ ਗਈ।
-
ਖੱਬੇ ਜਾਂ ਸੱਜੇ ਮੁੜਨ ਵੇਲੇ ਇੰਡੀਕੇਟਰ ਦੀ ਵਰਤੋਂ ਕਰਨ ਬਾਰੇ ਜਾਗਰੂਕ ਕੀਤਾ ਗਿਆ।
-
ਬੁਲੇਟ ਮੋਟਰਸਾਇਕਲ ਉੱਤੇ ਜਾਣਬੂਝ ਕੇ ਪਟਾਕੇ ਨਾ ਮਾਰਨ ਦੀ ਅਪੀਲ ਕੀਤੀ ਗਈ।
-
ਸਕੂਟਰ ਜਾਂ ਮੋਟਰਸਾਈਕਲ ਦੇ ਚਾਲਕ ਤੇ ਪਿੱਛੇ ਬੈਠੇ ਵਿਅਕਤੀ ਲਈ ਵੀ ਆਈ.ਐੱਸ.ਆਈ. ਮਾਰਕ ਹੈਲਮੇਟ ਲਾਜ਼ਮੀ ਹੋਣ ‘ਤੇ ਜ਼ੋਰ ਦਿੱਤਾ ਗਿਆ।
-
ਲਾਲ ਬੱਤੀ ਹੋਣ ‘ਤੇ ਭਾਵੇਂ ਰਸਤਾ ਖਾਲੀ ਹੋਵੇ, ਫਿਰ ਵੀ ਰੁਕਣ ਦੀ ਅਹਿਮੀਅਤ ਨੂੰ ਸਮਝਾਇਆ ਗਿਆ।
