ਇਸਲਾਮਾਬਾਦ ਵਿੱਚ ਹੋਏ ਇੱਕ ਸਮਾਗਮ ਦੌਰਾਨ ਪਾਕਿਸਤਾਨ ਦੇ ਫੌਜ ਮੁਖੀ ਜਨਰਲ ਅਸੀਮ ਮੁਨੀਰ ਨੇ ਭਾਰਤ ਅਤੇ ਹਿੰਦੂਆਂ ਖ਼ਿਲਾਫ਼ ਤਿੱਖੇ ਬਿਆਨ ਦਿੱਤੇ। ਉਨ੍ਹਾਂ ਨੇ ਦੋ-ਰਾਸ਼ਟਰੀ ਸਿਧਾਂਤ, ਧਾਰਮਿਕ ਅਧਾਰ ਤੇ ਪਾਕਿਸਤਾਨ ਦੀ ਨੀਂਹ, ਅਤੇ ਆਪਣੀ ਪੀੜ੍ਹੀ ਨੂੰ ਪਾਕਿਸਤਾਨੀ ਪਛਾਣ ਨਾਲ ਜੋੜਨ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਦੇ ਬਿਆਨ ਦੌਰਾਨ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸਣੇ ਕਈ ਵੱਡੇ ਆਗੂ ਮੌਜੂਦ ਸਨ, ਪਰ ਕਿਸੇ ਨੇ ਵੀ ਉਨ੍ਹਾਂ ਦੀ ਗੱਲ ਦਾ ਵਿਰੋਧ ਨਹੀਂ ਕੀਤਾ।
BulletsIn
-
ਜਨਰਲ ਅਸੀਮ ਮੁਨੀਰ ਨੇ ਭਾਰਤ ਅਤੇ ਹਿੰਦੂਆਂ ਵਿਰੁੱਧ ਜ਼ਹਿਰ ਉਗਲਦਿਆਂ ਦੋ-ਰਾਸ਼ਟਰੀ ਸਿਧਾਂਤ ਦੀ ਵਕਾਲਤ ਕੀਤੀ।
-
ਉਨ੍ਹਾਂ ਕਿਹਾ ਕਿ ਸਾਡੇ ਪੁਰਖਿਆਂ ਦਾ ਮੰਨਣਾ ਸੀ ਕਿ ਹਿੰਦੂਆਂ ਅਤੇ ਮੁਸਲਮਾਨਾਂ ਦੇ ਰੀਤੀ-ਰਿਵਾਜ, ਧਰਮ ਅਤੇ ਸੱਭਿਆਚਾਰ ਵੱਖਰੇ ਹਨ।
-
ਇਹ ਵੱਖਰੇਪਣ ਦੀ ਸੋਚ ਹੀ ਪਾਕਿਸਤਾਨ ਦੀ ਨੀਂਹ ਬਣੀ।
-
ਉਨ੍ਹਾਂ ਅੰਦਾਜ਼ ਮੌਲਾਨਾ ਵਰਗਾ ਸੀ ਅਤੇ ਭਾਸ਼ਣ ਸਮੇਂ ਧਾਰਮਿਕ ਜਜ਼ਬਾਤਾਂ ਨੂੰ ਭੜਕਾਇਆ।
-
ਪਾਕਿਸਤਾਨ ਦੀ ਸਿਰਜਣਾ ਲਈ ਪੁਰਖਿਆਂ ਦੀ ਕੁਰਬਾਨੀ ਨੂੰ ਉਨ੍ਹਾਂ ਨੇ ਯਾਦ ਕਰਵਾਇਆ।
-
ਜਨਰਲ ਨੇ ਕਿਹਾ ਕਿ ਪਾਕਿਸਤਾਨ ਦੀ ਨੀਂਹ “ਕਲਮੇ” ‘ਤੇ ਰੱਖੀ ਗਈ ਸੀ।
-
ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀ ਅਗਲੀ ਪੀੜ੍ਹੀ ਨੂੰ ਇਹ ਇਤਿਹਾਸ ਜ਼ਰੂਰ ਦੱਸੋ।
-
ਉਨ੍ਹਾਂ ਦਾਅਵਾ ਕੀਤਾ ਕਿ ਇਤਿਹਾਸ ਵਿੱਚ ਸਿਰਫ਼ ਦੋ ਰਾਜਾਂ ਨੇ ਕਲਮੇ ਦੀ ਨੀਂਹ ‘ਤੇ ਜਨਮ ਲਿਆ — ਰਿਆਸਤ-ਏ-ਤੈਯਬਾ ਅਤੇ ਪਾਕਿਸਤਾਨ।
-
ਤੈਯਬਾ ਦੀ ਤੁਲਨਾ ਮਦੀਨਾ ਨਾਲ ਕੀਤੀ ਗਈ, ਜਿਸਨੂੰ ਨਬੀ ਨੇ ਨਾਮ ਦਿੱਤਾ ਸੀ।
-
ਭਾਸ਼ਣ ਸਮੇਂ ਹਾਲ ਵਿਚ ਮੌਜੂਦ ਕਿਸੇ ਵੀ ਆਗੂ ਨੇ ਉਨ੍ਹਾਂ ਦੀ ਗੱਲ ‘ਤੇ ਕੋਈ ਇਤਰਾਜ਼ ਨਹੀਂ ਜ਼ਾਹਰ ਕੀਤਾ।
