ਘਰੇਲੂ ਸਰਾਫਾ ਬਾਜ਼ਾਰ ਵਿੱਚ ਅੱਜ ਸੋਨੇ ਅਤੇ ਚਾਂਦੀ ਦੀਆਂ ਕੀਮਤਾਂ ਵਿੱਚ ਗਿਰਾਵਟ ਦਾ ਰੁਝਾਨ ਵੇਖਣ ਨੂੰ ਮਿਲ ਰਿਹਾ ਹੈ। ਪਿਛਲੇ ਹਫ਼ਤੇ ਦੇ ਉਤਰਾਅ-ਚੜ੍ਹਾਅ ਤੋਂ ਬਾਅਦ ਸੋਨੇ ਦੀ ਕੀਮਤ ਵਿੱਚ ਕਾਫੀ ਹੱਦ ਤੱਕ ਕਮੀ ਆਈ ਹੈ। ਚਾਂਦੀ ਦੀ ਕੀਮਤ ਵਿੱਚ ਵੀ ਲਗਭਗ ₹10,000 ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿੱਚ ਸੋਨੇ ਦੀਆਂ ਨਵੀਆਂ ਕੀਮਤਾਂ ਕੁਝ ਹੇਠ ਲਿਖੇ ਤਰੀਕੇ ਨਾਲ ਰਹੀਆਂ ਹਨ:
BulletsIn
-
24 ਕੈਰੇਟ ਸੋਨੇ ਦੀ ਕੀਮਤ ਪਿਛਲੇ ਹਫ਼ਤੇ 540 ਰੁਪਏ ਪ੍ਰਤੀ 10 ਗ੍ਰਾਮ ਘਟ ਕੇ ਅੱਜ ₹90,660 ਤੋਂ ₹90,810 ਦੇ ਵਿਚਕਾਰ ਹੈ।
-
22 ਕੈਰੇਟ ਸੋਨਾ ਵੀ 500 ਰੁਪਏ ਪ੍ਰਤੀ 10 ਗ੍ਰਾਮ ਸਸਤਾ ਹੋਇਆ, ਅਤੇ ਅੱਜ ₹83,100 ਤੋਂ ₹83,250 ਦੇ ਵਿਚਕਾਰ ਵਿਕ ਰਿਹਾ ਹੈ।
-
ਚਾਂਦੀ ਦੀ ਕੀਮਤ ਵਿੱਚ ਪਿਛਲੇ ਇੱਕ ਹਫ਼ਤੇ ਵਿੱਚ ₹10,000 ਦੀ ਗਿਰਾਵਟ ਆਈ ਹੈ ਅਤੇ ਇਹ ਅੱਜ ਦਿੱਲੀ ਵਿੱਚ ₹94,000 ਪ੍ਰਤੀ ਕਿਲੋ ‘ਤੇ ਕਾਰੋਬਾਰ ਕਰ ਰਹੀ ਹੈ।
-
ਦਿੱਲੀ ਵਿੱਚ 24 ਕੈਰੇਟ ਸੋਨਾ ₹90,810 ਅਤੇ 22 ਕੈਰੇਟ ਸੋਨਾ ₹83,250 ਪ੍ਰਤੀ 10 ਗ੍ਰਾਮ ਦਰਜ ਕੀਤਾ ਗਿਆ ਹੈ।
-
ਮੁੰਬਈ, ਚੇਨਈ, ਕੋਲਕਾਤਾ ਅਤੇ ਬੰਗਲੁਰੂ ਵਿੱਚ 24 ਕੈਰੇਟ ਸੋਨਾ ₹90,660 ਅਤੇ 22 ਕੈਰੇਟ ਸੋਨਾ ₹83,100 ਪ੍ਰਤੀ 10 ਗ੍ਰਾਮ ਤੇ ਵਿਕ ਰਿਹਾ ਹੈ।
-
ਅਹਿਮਦਾਬਾਦ ਵਿੱਚ 24 ਕੈਰੇਟ ਸੋਨੇ ਦੀ ਕੀਮਤ ₹90,710 ਅਤੇ 22 ਕੈਰੇਟ ਸੋਨੇ ਦੀ ਕੀਮਤ ₹83,150 ਪ੍ਰਤੀ 10 ਗ੍ਰਾਮ ਰਹੀ।
-
ਲਖਨਊ ਅਤੇ ਜੈਪੁਰ ਵਿੱਚ 24 ਕੈਰੇਟ ਸੋਨਾ ₹90,810 ਅਤੇ 22 ਕੈਰੇਟ ਸੋਨਾ ₹83,250 ਪ੍ਰਤੀ 10 ਗ੍ਰਾਮ ਦੇ ਹਿਸਾਬ ਨਾਲ ਵਿਕ ਰਿਹਾ ਹੈ।
-
ਪਟਨਾ ਵਿੱਚ 24 ਕੈਰੇਟ ਸੋਨੇ ਦੀ ਕੀਮਤ ₹90,710 ਅਤੇ 22 ਕੈਰੇਟ ਦੀ ₹83,150 ਪ੍ਰਤੀ 10 ਗ੍ਰਾਮ ਹੈ।
-
ਕਰਨਾਟਕ, ਤੇਲੰਗਾਨਾ ਅਤੇ ਓਡੀਸ਼ਾ ਵਿੱਚ ਵੀ ਗਿਰਾਵਟ ਦਰਜ ਹੋਈ, ਜਿੱਥੇ 24 ਕੈਰੇਟ ਸੋਨਾ ₹90,660 ਅਤੇ 22 ਕੈਰੇਟ ਸੋਨਾ ₹83,100 ਤੇ ਮਿਲ ਰਿਹਾ ਹੈ।
-
ਸਰਾਫਾ ਬਾਜ਼ਾਰ ਵਿੱਚ ਆਉਣੀ ਹੋਈ ਗਿਰਾਵਟ ਦੇ ਚਲਦੇ ਖਰੀਦਦਾਰਾਂ ਲਈ ਇਹ ਸਮਾਂ ਸੋਨਾ-ਚਾਂਦੀ ਖਰੀਦਣ ਲਈ ਲਾਭਕਾਰੀ ਹੋ ਸਕਦਾ ਹੈ।
